ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ NSHIR ਵੱਲੋਂ ਪੰਜ ਸਾਲ ਤੱਕ ਇਕ ਜਾਂਚ ਕੀਤੀ ਗਈ। ਇਸ ਕੌਮੀ ਜਿਨਸੀ ਪਰੇਸ਼ਾਨੀ ਜਾਂਚ ਰਿਪੋਰਟ (National Sexual Harassment Inquiry Report) ਵਿਚ ਕਿਹਾ ਗਿਆ ਹੈ ਕਿ ਦੇਸ਼ ਦੀਆਂ ਸੰਸਥਾਵਾਂ ਦਹਾਕਿਆਂ ਤੋਂ ਬੱਚਿਆਂ ਦੀ ਦੇਖਭਾਲ ਕਰਨ ਵਿਚ ਅਸਫਲ ਰਹੀਆਂ ਹਨ ਅਤੇ ਹਜ਼ਾਰਾਂ ਬੱਚੇ ਯੌਣ ਸ਼ੌਸ਼ਣ ਦੇ ਸ਼ਿਕਾਰ ਹੋਏ ਹਨ। ਜਾਂਚ ਰਿਪੋਰਟ ਵਿਚ ਇਸ ਨੂੰ ''ਕੌਮੀ ਤ੍ਰਾਸਦੀ'' ਦੱਸਿਆ ਗਿਆ ਹੈ। ਚਰਚਾਂ, ਯਤੀਮਘਰਾਂ, ਖੇਡ ਕਲੱਬਾਂ, ਨੌਜਵਾਨ ਸਮੂਹਾਂ ਅਤੇ ਸਕੂਲਾਂ ਵਿਚ ਯੌਣ ਸ਼ੌਸ਼ਣ ਦਾ ਸ਼ਿਕਾਰ ਹੋਏ 15,000 ਤੋਂ ਜ਼ਿਆਦਾ ਬੱਚਿਆਂ ਨੇ ਜਾਂਚ ਕਮੀਸ਼ਨ ਨਾਲ ਸੰਪਰਕ ਕੀਤਾ। ਬੱਚਿਆਂ ਨੇ ਕਮੀਸ਼ਨ ਨੂੰ ਆਪਣੀ ਦਰਦਨਾਕ ਕਹਾਣੀ ਸੁਣਾਈ। ਕੁੱਲ ਮਿਲਾ ਕੇ 4,000 ਤੋਂ ਜ਼ਿਆਦਾ ਸੰਸਥਾਵਾਂ 'ਤੇ ਯੌਣ ਸ਼ੌਸ਼ਣ ਦਾ ਦੋਸ਼ ਲੱਗਾ, ਜਿਨ੍ਹਾਂ ਵਿਚ ਜ਼ਿਆਦਾਤਰ ਕੈਥੋਲਿਕ ਸੰਸਥਾਵਾਂ ਸਨ। ਅਖੀਰੀ ਰਿਪੋਰਟ ਵਿਚ ਕਿਹਾ ਗਿਆ ਹੈ,''ਆਸਟ੍ਰੇਲੀਆ ਵਿਚ ਕਈ ਸੰਸਥਾਵਾਂ ਵਿਚ ਹਜ਼ਾਰਾਂ ਬੱਚਿਆਂ ਦਾ ਯੌਣ ਸ਼ੌਸ਼ਣ ਕੀਤਾ ਗਿਆ। ਸਾਨੂੰ ਕਦੇ ਸਹੀ ਗਿਣਤੀ ਦਾ ਪਤਾ ਨਹੀਂ ਲੱਗੇਗਾ। ਗਿਣਤੀ ਭਾਵੇਂ ਕਿੰਨੀ ਵੀ ਹੋਵੇ ਪਰ ਇਹ ਇਕ ਕੌਮੀ ਤ੍ਰਾਸਦੀ ਹੈ।''
ਕੈਨੇਡਾ 'ਚ ਲਾਪਤਾ ਹੋਈ ਵਿਦੇਸ਼ੀ ਔਰਤ ਦੀ ਨਹੀਂ ਮਿਲੀ ਕੋਈ ਸੂਹ, ਪਰਿਵਾਰ ਕਰ ਰਿਹੈ ਅਪੀਲਾਂ
NEXT STORY