ਨਿਊ ਸਾਊਥ ਵੇਲਜ਼ (ਬਿਊਰੋ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਇਕ ਵਿਅਕਤੀ ਨੇ 49 ਟਨ ਦੇ ਬੁਲਡੋਜ਼ਰ ਨਾਲ ਇਕ ਘਰ, ਇਕ ਕਿਸ਼ਤੀ ਅਤੇ ਚਾਰ ਕਾਰਾਂ ਨੂੰ ਕੁਚਲ ਦਿੱਤਾ। ਇਸ ਜ਼ੁਰਮ ਵਿਚ ਹੁਣ ਉਸ ਵਿਅਕਤੀ ਨੂੰ 15 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। 8 ਜੂਨ 2015 ਨੂੰ ਜੈਮੀ ਸਗਰ (50) ਨਾਂ ਦੇ ਵਿਅਕਤੀ ਨੇ ਝੀਲ ਮੈਕਕਵੇਰੀ ਖੇਤਰ ਵਿਚ ਤੇਰਾਲਬਾ ਮਾਈਨ ਸਾਈਟ ਤੋਂ ਭਾਰੀ ਮਸ਼ੀਨਰੀ ਦੀ ਚੋਰੀ ਕੀਤੀ ਸੀ।
ਜੈਮੀ ਨੇ ਤੜਕਸਾਰ ਹੀ ਬੁਲਡੋਜ਼ਰ ਵੇਅਰ ਰੋਡ 'ਤੇ ਬਣੀ ਇਕ ਪ੍ਰੋਪਰਟੀ ਦੇ ਨੇੜੇ ਲਿਆਂਦਾ ਅਤੇ ਇਸ ਨਾਲ ਚਾਰ ਕਾਰਾਂ, ਇਕ ਮੱਛੀ ਫੜਨ ਵਾਲੀ ਕਿਸ਼ਤੀ ਅਤੇ ਘਰ ਨੂੰ ਕੁਚਲ ਦਿੱਤਾ। ਘਟਨਾ ਸਮੇਂ ਘਰ ਅੰਦਰ ਕਿਰਾਏਦਾਰ ਡੇਬੋਰੋ ਕੇਰ ਅਤੇ ਉਸ ਦੀਆਂ ਦੋ ਬੇਟੀਆਂ ਸਨ। ਇਸ ਘਰ ਵਿਚ ਕਦੇ ਸਗੇਰ ਰਹਿੰਦਾ ਸੀ, ਜਿਸ ਨੂੰ 9 ਮਹੀਨੇ ਪਹਿਲਾਂ ਕੇਰ ਨੇ ਬਾਹਰ ਕੱਢ ਦਿੱਤਾ ਸੀ।
ਖੁਸ਼ਕਿਸਮਤੀ ਨਾਲ ਕੇਰ ਅਤੇ ਉਸ ਦੀਆਂ ਦੋਵੇਂ ਬੇਟੀਆਂ ਸਮਾਂ ਰਹਿੰਦੇ ਘਰੋਂ ਬਾਹਰ ਆ ਗਈਆਂ ਸਨ।
ਅਦਾਲਤ ਵਿਚ ਦੱਸਿਆ ਗਿਆ ਕਿ ਸਗਰ ਨੇ ਬੁਲਡੋਜ਼ਰ 'ਤੇ ਬਣੇ 'ਐਮਰਜੈਂਸੀ ਸਟੋਪ ਬਟਨ' 'ਤੇ ਇਕ ਧਾਤ ਦੀ ਪਲੇਟ ਲਗਾ ਦਿੱਤੀ ਸੀ ਤਾਂ ਜੋ ਕੋਈ ਵੀ ਉਸ ਦੇ ਬੁਲਡੋਜ਼ਰ ਨੂੰ ਅੱਗੇ ਵੱਧਣ ਤੋਂ ਰੋਕ ਨਾ ਸਕੇ।
ਸਗਰ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ 10 ਸਾਲ ਤੱਕ ਉਸ ਨੂੰ ਪੈਰੋਲ ਨਹੀਂ ਮਿਲ ਸਕੇਗੀ।
ਇਸ ਬੱਚੇ ਦੀ ਤਸਵੀਰ ਨੇ ਬਚਾਈ ਸੀ ਪਿਤਾ ਦੀ ਜਾਨ, ਜਾਣੋ ਕਿਵੇਂ
NEXT STORY