ਟੇਕਸਾਸ— ਜਰਾ ਸੋਚੋ ਉਸ ਵੇਲੇ ਤੁਹਾਡੀ ਹਾਲਤ ਕੀ ਹੋਵੇਗੀ ਜਦੋਂ ਤੁਸੀਂ ਕਿਸੇ ਰੈਸਟੋਰੈਂਟ ਵਿਚ ਖਾਣਾ ਖਾ ਰਹੇ ਹੋਵੇ 'ਤੇ ਤੁਹਾਡੇ ਨੇੜੇ ਪਏ ਮੇਜ 'ਤੇ ਇਕ ਤੋਂ ਬਾਅਦ ਇਕ ਚੂਹਾ ਛੱਤ ਤੋਂ ਡਿੱਗਣ ਲੱਗੇ। ਸੋਚ ਕੇ ਹੀ ਅਜੀਬ ਲੱਗਦਾ ਹੈ ਪਰ ਅਮਰੀਕਾ ਦੇ ਇਕ ਰੈਸਟੋਰੈਂਟ ਵਿਚ ਅਜਿਹਾ ਹੀ ਹੋਇਆ ਹੈ।
ਡੇਲਾੱਸ ਦੇ ਇਕ ਰੈਸਟੋਰੈਂਟ ਵਿਚ ਉਸ ਵੇਲੇ ਭਿਆਨਕ ਸਥਿਤੀ ਬਣ ਗਈ ਜਦੋਂ ਰੈਸਟੋਰੈਂਟ ਦੀ ਛੱਤ ਤੋਂ ਇਕ ਦੇ ਬਾਅਦ ਇਕ ਚੂਹਾ ਥੱਲੇ ਡਿੱਗਣ ਲੱਗਾ। ਇਕ ਅੰਗਰੇਜੀ ਅਖਬਾਰ ਮੁਤਾਬਕ ਡੇਲਾੱਸ ਦੇ ਇਕ ਫੂਡ ਰੈਸਟੋਰੈਂਟ ਵਿਚ ਅਚਾਨਕ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਜਦੋਂ ਦਿਨ ਵਿਚ ਲੰਚ ਦੌਰਾਨ ਛੱਤ ਤੋਂ ਚੂਹੇ ਡਿੱਗਣ ਲੱਗੇ।
ਰੈਸਟੋਰੈਂਟ ਵਿਚ ਆਪਣੇ ਪ੍ਰੇਮੀ ਨਾਲ ਲੰਚ ਕਰ ਰਹੀ ਡੇਨਿਏਲਾ ਓਰਨੇਲਾਸ ਨੇ ਦੱਸਿਆ ਕਿ ਜਿਸ ਟੇਬਲ 'ਤੇ ਉਹ ਆਪਣੇ ਪ੍ਰੇਮੀ ਨਾਲ ਲੰਚ ਕਰ ਰਹੀ ਸੀ, ਠੀਕ ਉਸ ਦੇ ਨੇੜੇ ਦੇ ਮੇਜ 'ਤੇ ਇਕ-ਇਕ ਕਰ ਕੇ ਤਿੰਨ ਚੂਹੇ ਰੈਸਟੋਰੈਂਟ ਦੀ ਛੱਤ ਤੋਂ ਡਿੱਗ ਪਏ। ਇਕ ਚੂਹਾ ਜਿੱਥੇ ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉੱਥੇ ਦੂਜਾ ਚੂਹਾ ਟੇਬਲ 'ਤੇ ਫਿਰ ਤੋਂ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦ ਕਿ ਤੀਜਾ ਚੂਹਾ ਉੱਚਾਈ ਤੋਂ ਡਿੱਗਣ ਕਾਰਨ ਬੇਹੋਸ਼ ਹੋ ਗਿਆ ਸੀ।
ਰੈਸਟੋਰੈਂਟ ਵਿਚ ਬੈਠੇ ਇਕ ਹੋਰ ਵਿਅਕਤੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ 'ਤੇ ਟਵਿੱਟਰ 'ਤੇ ਅਪਲੋਡ ਕਰ ਦਿੱਤਾ। ਜਿਸ ਮਗਰੋਂ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਘਟਨਾ ਮਗਰੋਂ ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਬਾਰੇ ਜਾਂਚ ਕਰਵਾ ਰਹੇ ਹਨ। ਜਾਂਚ ਮਗਰੋਂ ਪਤਾ ਚੱਲਿਆ ਕਿ ਰੈਸਟੋਰੈਂਟ ਦੀਆਂ ਕੰਧਾਂ ਵਿਚ ਬਣੇ ਇਕ ਛੋਟੇ ਛੇਦ ਦੇ ਜ਼ਰੀਏ ਚੂਹੇ ਅੰਦਰ ਆ ਗਏ ਸਨ।
ਵੈਨਜ਼ੁਏਲਾ ਵਿਚ ਹੜਤਾਲ ਦੌਰਾਨ ਹਿੰਸਾ, 2 ਲੋਕਾਂ ਦੀ ਮੌਤ
NEXT STORY