ਐਡੀਲੇਡ— ਪੂਰੇ ਆਸਟਰੇਲੀਆ 'ਚ ਇਨ੍ਹੀਂ-ਦਿਨੀਂ ਅੱਤ ਦੀ ਗਰਮੀ ਪੈ ਰਹੀ ਹੈ। ਇਸ ਸਮੇਂ ਸਭ ਤੋਂ ਵਧ ਬੁਰਾ ਹਾਲ ਚਾਰ ਸੂਬਿਆਂ ਦੱਖਣੀ ਆਸਟਰੇਲੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਅਤੇ ਵਿਕਟੋਰੀਆ ਦਾ ਹੈ। ਇਨ੍ਹਾਂ ਸੂਬਿਆਂ 'ਚ ਵੱਖ-ਵੱਖ ਥਾਂਵਾਂ 'ਤੇ ਗਰਮ ਹਵਾਵਾਂ ਚੱਲਣ ਦੇ ਨਾਲ ਹੀ ਤਾਪਮਾਨ ਵੀ ਆਸਮਾਨ 'ਤੇ ਪਹੁੰਚ ਗਿਆ ਹੈ। ਇੰਨਾ ਹੀ ਨਹੀਂ, ਕਈ ਥਾਂਈ ਤਾਂ ਉੱਚ ਤਾਪਮਾਨ ਕਾਰਨ ਪਿਛਲੇ ਕਈ ਸਾਲਾਂ ਦੇ ਰਿਕਾਰਡ ਵੀ ਟੁੱਟ ਗਏ ਹਨ। ਮੈਲਬੌਰਨ 'ਚ ਵੀਰਵਾਰ ਨੂੰ ਦਿਨ ਵੇਲੇ ਦਾ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਭਾਵ ਕਿ ਕੱਲ੍ਹ ਤੋਂ ਲੈ ਕੇ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਸਿਡਨੀ 'ਚ ਭਿਆਨਕ ਗਰਮੀ ਪਵੇਗੀ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਗੱਲ ਦੱਖਣੀ ਆਸਟਰੇਲੀਆ ਦੀ ਕੀਤੀ ਜਾਵੇ ਤਾਂ ਇੱਥੇ ਗਰਮੀ ਕਾਰਨ ਹਾਲਾਤ ਕਾਫੀ ਬੁਰੇ ਹਨ। ਇਸੇ ਦੇ ਚੱਲਦਿਆਂ ਰਾਜਧਾਨੀ ਐਡੀਲੇਡ 'ਚ ਬੁੱਧਵਾਰ ਨੂੰ ਕਈ ਘਰਾਂ 'ਚ ਬੱਤੀ ਗੁੱਲ ਹੋ ਗਈ। ਇਸ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ। ਬਿਜਲੀ ਵਿਭਾਗ ਮੁਤਾਬਕ ਬਿਜਲੀ ਸਪਲਾਈ 30 ਮਿੰਟਾਂ ਤੱਕ ਠੱਪ ਰਹੀ ਅਤੇ ਇਸ ਕਾਰਨ ਕਰੀਬ 40,000 ਲੋਕ ਪ੍ਰਭਾਵਿਤ ਹੋਏ। ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸ਼ਹਿਰ 'ਚ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਬਿਜਲੀ ਦੀ ਮੰਗ 'ਚ ਕਾਫੀ ਵਾਧਾ ਹੋਇਆ। ਇਸੇ ਦੇ ਚੱਲਦਿਆਂ ਇਹ ਕੱਟ ਲਗਾਇਆ ਗਿਆ ਸੀ। ਇੰਨਾ ਹੀ ਨਹੀਂ ਵਿਭਾਗ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਮਸ ਇਸੇ ਤਰ੍ਹਾਂ ਰਿਹਾ ਤਾਂ ਅੱਗੋਂ ਵੀ ਅਜਿਹੇ ਕੱਟ ਲੱਗ ਸਕਦੇ ਹਨ।
ਟਰੰਪ ਹਨ ਵੱਖਰੇ ਸੁਭਾਅ ਦੇ, ਜਿਊਂਦੇ ਨੇ ਕੁੱਝ ਇਸ ਤਰ੍ਹਾਂ ਦੀ ਜ਼ਿੰਦਗੀ (ਤਸਵੀਰਾਂ)
NEXT STORY