ਮੈਲਬੌਰਨ, (ਜੁਗਿੰਦਰ ਸੰਧੂ)— 'ਦੀ ਆਸਟ੍ਰੇਲੀਅਨ' ਅਖਬਾਰ ਨੇ ਯੂਕਰੇਨ ਦੇ ਉਸ ਪਾਇਲਟ ਦੀ ਵੱਡੀ ਪ੍ਰਸ਼ੰਸਾ ਕੀਤੀ ਹੈ, ਜਿਸ ਨੇ ਤਕਨੀਕੀ ਮੁਹਾਰਤ ਅਤੇ ਤਜ਼ਰਬੇ ਦੇ ਸਿਰ 'ਤੇ ਆਪਣੇ ਉੱਡ ਰਹੇ ਜਹਾਜ਼ ਨੂੰ ਸੁਰੱਖਿਅਤ ਹਵਾਈ ਅੱਡੇ 'ਤੇ ਉਤਾਰ ਲਿਆ, ਜਿਸ ਨੂੰ ਗੜਿਆਂ ਨੇ ਅਸਮਾਨ ਵਿਚ ਝੰਬ ਦਿੱਤਾ ਸੀ। ਇਸ ਜਹਾਜ਼ 'ਚ 127 ਮੁਸਾਫਰ ਸਵਾਰ ਸਨ ਕਿ ਅਚਾਨਕ ਕ੍ਰਿਕਟ ਦੀ ਗੇਂਦ ਜਿੱਡੇ ਗੜਿਆਂ ਦੀ ਵਾਛੜ ਹੋਣ ਲੱਗੀ।
ਇਸ ਨਾਲ ਜਹਾਜ਼ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਭੰਨਿਆ ਗਿਆ ਅਤੇ ਆਟੋ-ਪਾਇਲਟ ਵੀ ਨੁਕਸਾਨਿਆ ਗਿਆ। ਇਸ ਦੇ ਬਾਵਜੂਦ ਪਾਇਲਟ ਨੇ ਸੂਝ-ਬੂਝ ਦਿਖਾਈ ਅਤੇ ਜਹਾਜ਼ ਨੂੰ ਰਸਤੇ ਵਿਚ ਹੀ ਅਤਾਤੁਰਕ ਹਵਾਈ ਅੱਡੇ 'ਤੇ ਉਤਾਰ ਲਿਆ। ਇਸ ਬਹਾਦਰੀ ਲਈ ਕੈਪਟਨ ਅਕਾਪੋਵ ਨੂੰ ਯੂਕਰੇਨ ਦਾ ਸਭ ਤੋਂ ਵੱਡਾ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਆਸਟ੍ਰੇਲੀਅਨ ਮੀਡੀਆ ਨੇ ਪਾਇਲਟ ਅਕਾਪੋਵ ਦੀ ਬਹਾਦਰੀ ਦੀ ਭਰਵੀਂ ਪ੍ਰਸ਼ੰਸਾ ਕੀਤੀ ਹੈ। ਇਹ ਜਹਾਜ਼ ਸਾਈਪ੍ਰਸ ਤੋਂ ਇਸਤਨਬੂਲ ਦੀ ਉਡਾਣ ਭਰ ਰਿਹਾ ਸੀ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ, ਜਿਸ ਤੋਂ ਸਾਰੇ ਮੁਸਾਫਰ ਵਾਲ-ਵਾਲ ਬਚ ਗਏ।
ਆਈ. ਐੱਸ. ਆਈ. ਐੱਸ. ਅੱਤਵਾਦੀ ਨੇ ਆਮ ਜਨਤਾ ਸਮੇਤ ਟਰੰਪ ਨੂੰ ਦਿੱਤੀ ਮਾਰਨ ਦੀ ਧਮਕੀ
NEXT STORY