ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਸਿਡਨੀ ਵਾਸੀਆਂ ਲਈ ਪੈਦਾ ਕੀਤੀਆਂ ਮੁਸੀਬਤਾਂ, ਕਈ ਘਰਾਂ ਦੀ ਬੱਤੀ ਹੋਈ ਗੁੱਲ (ਦੇਖੋ ਤਸਵੀਰਾਂ)

You Are HereInternational
Friday, February 17, 2017-3:28 PM
ਸਿਡਨੀ— ਸ਼ੁੱਕਰਵਾਰ ਨੂੰ ਸਿਡਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮਿਲੀਆਂ ਖ਼ਬਰਾਂ ਮੁਤਾਬਕ ਮੌਮਸ 'ਚ ਆਈ ਤਬਦੀਲੀ ਕਾਰਨ ਸਿਡਨੀ, ਕੇਂਦਰੀ ਤੱਟ ਅਤੇ ਹੰਟਰ ਇਲਾਕੇ ਦੇ 40,000 ਘਰਾਂ 'ਚ ਬੱਤੀ ਗੁੱਲ ਹੋ ਗਈ। ਹਾਲਾਂਕਿ ਬਿਜਲੀ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ 7000 ਘਰਾਂ ਦੀ ਬਿਜਲੀ ਸਪਲਾਈ ਤਾਂ ਮੁੜ ਬਹਾਲ ਕਰ ਦਿੱਤੀ ਪਰ 33,000 ਘਰਾਂ 'ਚ ਅਜੇ ਵੀ ਹਨੇਰਾ ਛਾਇਆ ਹੋਇਆ ਹੈ।
ਸ਼ਹਿਰ 'ਚ 93 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਕਈ ਰੁੱਖ ਸੜਕਾਂ, ਘਰਾਂ ਅਤੇ ਵਾਹਨਾਂ 'ਤੇ ਡਿੱਗ ਗਏ। ਇਸ ਕਾਰਨ ਬਿਜਲੀ ਵਿਵਸਥਾ 'ਤੇ ਕਾਫੀ ਅਸਰ ਪਿਆ। ਜਿੱਥੇ ਤੇਜ਼ ਹਵਾਵਾਂ ਨੇ ਲੋਕਾਂ ਲਈ ਮੁਸੀਬਤਾਂ ਪੈਦਾ ਕੀਤੀਆਂ, ਉੱਥੇ ਹੀ ਗੜ੍ਹੇਮਾਰੀ ਅਤੇ ਭਾਰੀ ਮੀਂਹ ਨੇ ਇਨ੍ਹਾਂ 'ਚ ਹੋਰ ਵਾਧਾ ਕੀਤਾ। ਮੀਂਹ ਕਾਰਨ ਸਿਡਨੀ ਦੇ ਹਵਾਈ ਅੱਡੇ 'ਤੇ ਕਈ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਕਾਰਨ ਯਾਤਰੀਆਂ ਨੂੰ ਕਾਫੀ ਖੱਜਲ-ਖੁਆਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੀਂਹ ਕਾਰਨ ਕਈ ਸੜਕਾਂ ਅਤੇ ਰੇਲਵੇ ਟਰੈਕਾਂ 'ਤੇ ਪਾਣੀ ਵੀ ਭਰ ਗਿਆ, ਜਿਸ ਕਾਰਨ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਉੱਧਰ ਅਸਮਾਨੀ ਬਿਜਲੀ ਪੈਣ ਕਾਰਨ ਸ਼ਹਿਰ 'ਚ ਇੱਕ 36 ਸਾਲਾ ਵਿਅਕਤੀ ਗੰਭੀਰ 'ਚ ਜ਼ਖ਼ਮੀ ਹੋ ਗਿਆ। ਉਸ ਨੂੰ ਵੈਸਟਮੀਡ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.