ਸਿਡਨੀ— ਪਿਛਲੇ ਦੋ ਦਿਨਾਂ ਤੋਂ ਸਿਡਨੀ 'ਚ ਪੈ ਰਹੇ ਭਾਰੀ ਮੀਂਹ ਨੇ ਸ਼ਹਿਰ ਵਾਸੀਆਂ ਲਈ ਮੁਸੀਬਤਾਂ ਪੈਦਾ ਕਰ ਦਿੱਤੀਆਂ ਹਨ। ਮੀਂਹ ਕਾਰਨ ਕਈ ਥਾਂਈਂ ਹੜ੍ਹ ਆ ਗਿਆ ਹੈ, ਜਿਸ ਕਾਰਨ ਜਨ-ਜੀਵਨ 'ਤੇ ਕਾਫੀ ਅਸਰ ਪਿਆ ਹੈ। ਨਿਊ ਸਾਊਥ ਵੇਲਜ਼ ਸੂਬੇ ਦੇ ਸੰਕਟਕਾਲੀਅਨ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਹਿਰ 'ਚੋਂ ਕਰੀਬ 500 ਲੋਕਾਂ ਨੇ ਫੋਨ ਕਰਕੇ ਉਨ੍ਹਾਂ ਨੂੰ ਮਦਦ ਲਈ ਬੁਲਾਇਆ। ਮਦਦ ਮੰਗਣ ਵਾਲਿਆਂ 'ਚੋਂ ਤਿੰਨ ਲੋਕ ਹੜ੍ਹ ਦੇ ਪਾਣੀ ਕਾਰਨ ਇੱਕ ਵਾਹਨ 'ਚ ਫਸ ਗਏ ਸਨ। ਇਸ ਦੇ ਨਾਲ ਹੀ ਪੈਨਰਿੱਥ ਕਸਬੇ ਦੇ ਨਜ਼ਦੀਕੀ ਇਲਾਕੇ 'ਚ ਇੱਕ ਘਰ ਦੇ ਅੰਦਰ ਇੱਕ ਵਿਅਕਤੀ ਫਸ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਵਿਅਕਤੀਆਂ ਦੀ ਜਾਨ ਬਚਾਈ। ਉਨ੍ਹਾਂ ਦਾ ਕਹਿਣਾ ਹੈ ਕਿ ਔਰਚਰਡਜ਼ ਹਿੱਲਜ਼ ਕਸਬੇ 'ਚ ਸਥਿਤ ਇੱਕ ਚਾਈਲਡਕੇਅਰ ਸੈਂਟਰ 'ਚ ਕਰੀਬ 90 ਬੱਚੇ ਫਸ ਗਏ। ਮੀਂਹ ਕਾਰਨ ਇਸ ਸੈਂਟਰ ਦੇ ਆਲੇ-ਦੁਆਲੇ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਇਸ ਕਾਰਨ ਬੱਚਿਆਂ ਦੇ ਮਾਪੇ ਸੈਂਟਰ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਇਸ ਪਿੱਛੋਂ ਵਿਸ਼ੇਸ਼ ਵਾਹਨਾਂ ਰਾਹੀਂ ਬੱਚਿਆਂ ਨੂੰ ਸੈਂਟਰ 'ਚੋਂ ਬਾਹਰ ਕੱਢ ਕੇ ਘਰਾਂ ਤੱਕ ਪਹੁੰਚਾਇਆ ਗਿਆ।
ਮੈਡਾਗਾਸਕਰ 'ਚ ਆਇਆ ਤੂਫਾਨ, 78 ਲੋਕਾਂ ਦੀ ਮੌਤ ਅਤੇ ਢਾਈ ਲੱਖ ਲੋਕ ਹੋਏ ਬੇਘਰ
NEXT STORY