ਮੈਲਬੌਰਨ— ਬ੍ਰਿਟੇਨ ਦੇ ਮੈਨਚੇਸਟਰ 'ਚ ਹੋਏ ਆਤਮਘਾਤੀ ਬੰਬ ਹਮਲੇ ਤੋਂ ਬਾਅਦ ਆਸਟੇਰੀਲਆ 'ਚ ਇਕ ਕਰੀਅਰ ਪ੍ਰਦਰਸ਼ਨੀ ਤੋਂ ਕੁਝ ਮੁਸਲਿਮ ਸਕੂਲੀ ਵਿਦਿਆਰਥਣਾਂ ਨੂੰ ਚਲੇ ਜਾਣ ਲਈ ਮਜ਼ਬੂਰ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਹਿਜਾਬ ਪਹਿਨਿਆ ਹੋਇਆ ਸੀ। ਉਨ੍ਹਾਂ ਤੋਂ ਉੱਥੇ ਮੌਜੂਦ ਲੋਕਾਂ ਨੂੰ ਡਰ ਲੱਗ ਰਿਹਾ ਸੀ। ਇਹ ਵਿਦਿਆਰਥਣਾਂ ਪਿਛਲੇ ਹਫਤੇ ਪਰਥ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ( ਪੀ. ਡੀ. ਈ. ਸੀ.) 'ਚ 'ਕਰੀਅਰ ਐਕਸਪੋ' 'ਚ ਹਿੱਸਾ ਲੈ ਰਹੀਆਂ ਸਨ। ਇਸ ਤੋਂ ਕੁਝ ਦਿਨ ਹੀ ਪਹਿਲਾਂ ਮੈਨਚੇਸਟਰ 'ਚ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ 22 ਲੋਕ ਮਾਰੇ ਗਏ ਸਨ ਅਤੇ 116 ਦੇ ਕਰੀਬ ਜ਼ਖਮੀ ਹੋ ਗਏ ਸਨ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੈਨਚੇਸਟਰ ਵਿਚ ਜੋ ਹੋਇਆ, ਉਸ ਨੂੰ ਦੇਖਦੇ ਹੋਏ ਸਕੂਲੀ ਬੱਚਿਆਂ ਦੇ ਹਿਜਾਬ ਤੋਂ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਉੱਥੇ ਮੌਜੂਦ ਪ੍ਰਦਰਸ਼ਨੀ ਦੇ ਆਯੋਜਕਾਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਬੱਚਿਆਂ ਨੂੰ ਉੱਥੋਂ ਬਾਹਰ ਜਾਣ ਲਈ ਕਿਹਾ।
ਇਸ ਘਟਨਾ ਤੋਂ ਬਾਅਦ ਇਕ ਵਿਦਿਆਰਥਣ ਦੀ ਮਾਂ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਦੀ 16 ਸਾਲ ਦੀ ਬੇਟੀ ਕਰੀਅਰ ਪ੍ਰਦਰਸ਼ਨੀ 'ਚ ਹਿੱਸਾ ਲੈਣ ਗਈ ਸੀ, ਉਸ ਨੂੰ ਅਤੇ ਉਸ ਦੋ ਦੋਸਤਾਂ ਨੂੰ ਉਨ੍ਹਾਂ ਦੇ ਅਧਿਆਪਕ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ ਦਾ ਭੋਜਨ ਪੈਕ ਕਰ ਕੇ ਉੱਥੋਂ ਜਾਣਾ ਹੋਵੇਗਾ। ਅਖਬਾਰ ਦੀ ਖਬਰ ਅਨੁਸਾਰ ਮਹਿਲਾ ਨੇ ਕਿਹਾ ਕਿ ਮੈਂ ਨਾਰਾਜ਼ ਨਹੀਂ ਹਾਂ, ਬਸ ਦੁਖੀ ਹਾਂ।'' ਮਹਿਲਾ ਨੇ ਕਿਹਾ ਕਿ ਕੋਈ ਇਹ ਕਿਵੇਂ ਸੋਚ ਸਕਦਾ ਹੈ ਕਿ ਵਿਦਿਆਰਥਣਾਂ ਨੇ ਜੋ ਪਹਿਨਿਆ ਹੈ, ਉਸ ਦਾ ਕਿਸੇ ਦੂਜੀ ਥਾਂ ਦੀ ਘਟਨਾ ਨਾਲ ਕੁਝ ਲੈਣਾ-ਦੇਣਾ ਹੈ। ਇਸ ਗੱਲ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਹੈ।
ਅਮਰੀਕਾ 'ਚ ਐਂਕਰਾਂ ਨੇ 'ਸਪੈਲਿੰਗ ਬੀ' ਮੁਕਾਬਲਾ ਜਿੱਤਣ ਵਾਲੀ ਭਾਰਤੀ ਮੂਲ ਦੀ ਲੜਕੀ ਦਾ ਉਡਾਇਆ ਮਜ਼ਾਕ
NEXT STORY