ਨਵੀਂ ਦਿੱਲੀ— ਥਾਈਲੈਂਡ 'ਚ ਪੈਰਾਸੇਲਿੰਗ ਦੌਰਾਨ ਇਕ ਵਿਅਕਤੀ ਦੀ ਮੌਤ ਦੀ ਭਿਅਨਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਇਕ 71 ਸਾਲਾ ਆਸਟਰੇਲੀਅਨ ਵਿਅਕਤੀ ਰੋਜਰ ਹਸੀ ਪੈਰਾਸੇਲਿੰਗ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਵੀਡੀਓ ਦੇ ਅਗਲੇ 18 ਸੈਕਿੰਡ 'ਚ ਉਹ ਸਮੁੰਦਰ 'ਚ 30 ਮੀਟਰ ਦੀ ਉਚਾਈ ਤੱਕ ਚਲੇ ਜਾਂਦੇ ਹਨ ਤੇ ਅਚਾਨਕ ਸਿੱਧਾ ਸਮੁੰਦਰ 'ਚ ਜਾ ਡਿੱਗਦੇ ਹਨ। ਇਸ ਨਜ਼ਾਰੇ ਨੂੰ ਦੇਖ ਰਹੇ ਲੋਕ ਉਨ੍ਹਾਂ ਦੀ ਮਦਦ ਲਈ ਦੌੜਦੇ ਹਨ। ਉਨ੍ਹਾਂ ਨੂੰ ਪਟਾਂਗ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪਰ ਇਲਾਜ ਦੌਰਾਨ ਡਾਕਟਰ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਹਸੀ ਦੀ ਪਤਨੀ ਨੇ ਇਹ ਵੀਡੀਓ ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਪਤੀ ਹਮੇਸ਼ਾ ਤੋਂ ਹੀ ਪੈਰਾਗਲਾਈਡਿੰਗ ਕਰਨਾ ਚਾਹੁੰਦੇ ਸਨ ਤੇ ਮਿਲੇ ਮੌਕੇ ਨਾਲ ਉਹ ਬਹੁਤ ਐਕਸਾਈਟਡ ਸਨ।
ਇਸ ਮਾਮਲੇ 'ਚ ਲੈਫਟੀਨੈਂਟ ਕਰਨਲ ਸਵਿਸਿਟ ਕੀਰੀਰਾਕ, ਜੋ ਕਿ ਕੈਰੋਨ ਪੁਲਸ ਸਟੇਸ਼ਨ ਦੇ ਚੀਫ ਇੰਸਪੈਕਟਰ ਹਨ, ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਇਸ ਘਟਨਾ ਦੇ ਸਿਲਸਿਲੇ 'ਚ ਕਿਸ਼ਤੀ ਚਾਲਕ ਤੇ ਹਸੀ ਦੇ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਆਪਰੇਟਰਾਂ 'ਤੇ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ ਹਨ ਤੇ ਅਸੀਂ ਉਨ੍ਹਾਂ ਦੇ ਦਸਤਾਵੇਜ਼ਾਂ ਤੇ ਕਿਸ਼ਤੀ ਦੀ ਜਾਂਚ ਕਰ ਰਹੇ ਹਾਂ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਾਣੀ 'ਚ ਜ਼ੋਰ ਨਾਲ ਡਿੱਗਣ ਕਾਰਨ ਉਨ੍ਹਾਂ ਦੇ ਸ਼ਰੀਰ 'ਤੇ ਲਾਲ ਨਿਸ਼ਾਨ ਪੈ ਗਏ ਸਨ। ਕੀਰੀਰਾਕ ਨੇ ਕਿਹਾ, ''ਉਹ ਪਾਣੀ 'ਚ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਉਨ੍ਹਾਂ ਦੀ ਮੌਤ ਦਾ ਅਸਲ ਕਾਰਨ ਕੀ ਸੀ ਤੇ ਇਸ ਲਈ ਕੌਣ ਜ਼ਿੰਮੇਦਾਰ ਹੈ।''
ਇਸ 101 ਸਾਲਾ ਬੇਬੇ ਨੇ ਸਾਰੀ ਦੁਨੀਆ ਕਰ ਦਿੱਤੀ ਹੈਰਾਨ, ਬੱਚੇ ਨੂੰ ਦਿੱਤਾ ਜਨਮ
NEXT STORY