ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਸੋਮਵਾਰ ਦੀ ਸ਼ਾਮ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਐਮਰਜੈਂਸੀ ਅਧਿਕਾਰੀਆਂ ਨੂੰ ਤਕਰੀਬਨ 4.00 ਵਜੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਹਾਦਸਾ ਮੈਕਲੀਨ ਹਾਈਵੇਅ 'ਤੇ ਵਾਪਰਿਆ।
ਦਰਅਸਲ ਦੋ ਕਾਰਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਟੱਕਰ ਕਾਰਨ ਇਕ ਕਾਰ 'ਚ ਸਵਾਰ 78 ਸਾਲਾ ਵਿਅਕਤੀ ਅਤੇ ਉਸੇ ਕਾਰ 'ਚ ਸਵਾਰ 73 ਸਾਲਾ ਔਰਤ ਯਾਤਰੀ ਦੀ ਮੌਤ ਹੋ ਗਈ। ਉਨ੍ਹਾਂ ਦੀ ਕਾਰ ਦੀ ਉਲਟ ਦਿਸ਼ਾ ਤੋਂ ਆ ਰਹੀ ਸਟੇਸ਼ਨ ਵੈਗਨ ਕਾਰ ਨਾਲ ਟੱਕਰ ਹੋ ਗਈ।
ਵੈਗਨ ਕਾਰ 'ਚ ਸਵਾਰ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੋਲਡ ਕੋਸਟ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਓਧਰ ਇੰਸਪੈਕਟਰ ਨੇ ਕਿਹਾ ਕਿ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਜ਼ਰਾਈਲ ਦੇ ਟੈਂਕ ਅਤੇ ਜਹਾਜ਼ ਨੇ ਗਾਜ਼ਾ 'ਤੇ ਕੀਤਾ ਹਮਲਾ
NEXT STORY