ਓਨਟਾਰੀਓ— ਸਡਬਰੀ ਓਨਟਾਰੀਓ ਦੇ ਇਕ ਵਿਧਾਇਕ ਵੱਲੋਂ ਹਸਪਤਾਲ ਦੀ ਹਾਲਤ ਬਾਰੇ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਸਥਾਨਕ ਹਸਪਤਾਲ 'ਚ ਪਿੱਠ ਦੀ ਸੱਟ ਤੋਂ ਪੀੜਤ ਇਕ ਮਰੀਜ਼ ਨੂੰ ਕਰੀਬ 2 ਹਫਤੇ ਤਕ ਥਾਂ ਦੀ ਕਮੀ ਹੋਣ ਕਾਰਨ ਬਾਥਰੂਮ 'ਚ ਹੀ ਬੈੱਡ ਮੁਹੱਈਆ ਕਰਵਾਇਆ ਗਿਆ ਤੇ ਉਥੇ ਹੀ ਉਸ ਦਾ ਇਲਾਜ ਕੀਤਾ ਗਿਆ। ਨਿਕਲ ਬੈਲਟ ਦੇ ਐਮ.ਪੀ.ਪੀ. ਤੇ ਓਨਟਾਰੀਓ ਐੱਨ.ਡੀ.ਪੀ. ਦੇ ਸਿਹਤ ਸਮੀਖਿਅਕ ਫਰਾਂਸ ਗੈਲੀਨਸ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਤੇ ਬਹੁਤ ਹੀ ਵਧੀਆ ਦੋਸਤ ਨੌਰਥ ਹੈਲਥ ਸਾਇੰਸਸ 'ਚ 8 ਫਰਵਰੀ ਨੂੰ ਦਾਖਲ ਕੀਤਾ ਸੀ। ਉਨ੍ਹਾਂ ਨੇ ਕਰੀਬ 13 ਦਿਨ ਹਸਪਤਾਲ ਦੇ ਕਾਫੀ ਛੋਟੇ ਜਿਹੇ ਬਾਥਰੂਮ 'ਚ ਗੁਜ਼ਾਰੇ ਜਿਥੇ ਟਾਇਲਟ ਸੀਟ ਉਨ੍ਹਾਂ ਨੇ ਬੈੱਡ ਦੇ ਬਿਲਕੁਲ ਨੇੜੇ ਸੀ। ਜਾਣਕਾਰੀ ਮੁਤਾਬਕ ਮਰੀਜ਼ ਦਾ ਨਾਂ ਲੀਓ ਹੈ ਤੇ ਉਸ ਦੀ ਉਮਰ 70 ਸਾਲ ਦੇ ਕਰੀਬ ਹੈ। ਗੈਲੀਨਸ ਵੱਲੋਂ ਲਈਆਂ ਗਈਆਂ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਹਸਪਤਾਲ ਦਾ ਬੈੱਡ ਟਾਇਲਟ ਸੀਟ ਦੇ ਬਿਲਕੁਲ ਨੇੜੇ ਲਗਾਇਆ ਗਿਆ ਹੈ। ਮਰੀਜ਼ ਦੇ ਉਸ ਬਾਥਰੂਮ 'ਚ ਰਹਿਣ ਕਾਰਨ ਕਿਸੇ ਹੋਰ ਮਰੀਜ਼ ਨੂੰ ਉਸ ਬਾਥਰੂਮ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਗੈਲੀਨਸ ਨੇ ਓਨਟਾਰੀਓ ਦੇ ਮਰੀਜ਼ਾਂ ਨਾਲ ਭਰੇ ਹਸਪਤਾਲਾਂ ਖਾਸਕਰ ਸਡਬਰੀ ਇਲਾਕੇ ਦੇ ਹਸਪਤਾਲਾਂ 'ਚ ਮਰੀਜ਼ਾਂ ਦੀ ਵਧਦੀ ਗਿਣਤੀ ਤੇ ਲਿਬਰਲ ਸਰਕਾਰ ਨੂੰ ਸਵਾਲ ਕੀਤੇ, ਜਿਸ ਦੇ ਜਵਾਬ 'ਚ ਪ੍ਰੀਮੀਅਰ ਕੈਥਲੀਨ ਵਿਨ ਨੇ ਕਿਹਾ ਕਿ ਸਰਕਾਰ ਓਨਟਾਰੀਓ ਵਿਚਲੀਆਂ ਸਿਹਤ ਸਮੱਸਿਆ ਨਾਲ ਨਜਿੱਠਣ ਲਈ ਠੋਸ ਕਦਮ ਚੁੱੱਕ ਰਹੀ ਹੈ। ਉਥੇ ਹੀ ਸਿਹਤ ਮੰਤਰੀ ਐਰਿਕ ਹੋਸਕਿੰਨਸ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੇ ਹਰ ਇਕ ਹਸਪਤਾਲ ਦਾ ਜਾਇਜ਼ਾ ਕਰਕੇ ਉਥੇ ਜ਼ਰੂਰਤ ਦੀਆਂ ਚੀਜ਼ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੈਲਥ ਸਾਇੰਸਸ ਨੌਰਥ ਨੂੰ 16 ਬੈੱਡ ਹੋਰ ਮੁਹੱਈਆ ਕਰਵਾਏ ਹਨ, ਅਸੀਂ ਇਨ੍ਹਾਂ ਦਾ ਬਜਟ ਵੀ ਪਿਛਲੇ ਸਾਲ 6 ਮਿਲੀਅਨ ਡਾਲਰ ਵਧਾਇਆ ਹੈ।
ਪਾਕਿ ਨੇ ਭਾਰਤੀ ਉਪ ਹਾਈ ਕਮਿਸ਼ਨਰ ਨੂੰ ਇਕ ਮਹੀਨੇ 'ਚ ਚੌਥੀ ਵਾਰ ਕੀਤਾ ਤਲਬ
NEXT STORY