ਸਿਡਨੀ— ਸਿਡਨੀ ਵਾਸੀ ਜਿੰਨਾ ਹੋ ਸਕਦਾ ਹੈ ਮੰਗਲਵਾਰ ਅਤੇ ਬੁੱਧਵਾਰ ਨੂੰ ਪਏ ਮੀਂਹ ਕਾਰਨ ਹੋਏ ਠੰਡੇ ਮੌਸਮ ਦਾ ਆਨੰਦ ਮਾਣ ਲੈਣ, ਕਿਉਂਕਿ ਆਉਣ ਵਾਲੇ ਦਿਨਾਂ 'ਚ ਸ਼ਹਿਰ 'ਚ ਭਿਆਨਕ ਗਰਮੀ ਪੈਣ ਵਾਲੀ ਹੈ। ਇਸ ਸੰਬੰਧ 'ਚ ਚਿਤਾਵਨੀ ਮੌਸਮ ਵਿਭਾਗ ਨੇ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਸ਼ੁੱਕਰਵਾਰ ਤੋਂ ਲੈ ਕੇ ਆਉਣ ਵਾਲੇ ਤਿੰਨ ਦਿਨਾਂ 'ਚ ਸ਼ਹਿਰ 'ਚ ਸਭ ਤੋਂ ਵਧ ਗਰਮੀ ਪਵੇਗੀ। ਕਈ ਥਾਂਈਂ ਤਾਂ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਜਾਵੇਗਾ।
ਵਿਭਾਗ ਦਾ ਕਹਿਣਾ ਹੈ ਦੱਖਣੀ ਆਸਟਰੇਲੀਆ, ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ 'ਚ ਗਰਮ ਹਵਾਵਾਂ ਵਾਲੇ ਹਾਲਾਤ ਬਣ ਰਹੇ ਹਨ, ਜਿਹੜੇ ਕਿ ਭਿਆਨਕ ਗਰਮੀ ਦਾ ਇੱਕ ਸੰਕੇਤ ਹਨ। ਵਿਭਾਗ ਮੁਤਾਬਕ ਸਭ ਤੋਂ ਪਹਿਲਾਂ ਗਰਮ ਹਾਲਾਤ ਦੱਖਣੀ ਆਸਟਰੇਲੀਆ 'ਚ ਦਸਤਕ ਦੇਣਗੇ ਅਤੇ ਇਸ ਪਿੱਛੋਂ ਇਹ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵੱਲ ਵਧਣਗੇ।
ਗੱਲ ਹੁਣ ਜੇਕਰ ਨਿਊ ਸਾਊਥ ਵੇਲਜ਼ ਦੀ ਕੀਤੀ ਜਾਵੇ ਤਾਂ ਵਿਭਾਗ ਦਾ ਕਹਿਣਾ ਹੈ ਇੰਨਾ ਤਿੰਨਾਂ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਤਾਪਮਾਨ ਕਾਫੀ ਉੱਚਾ ਰਹਿਣ ਵਾਲਾ ਹੈ ਪਰ ਸਭ ਤੋਂ ਵਧ ਬੁਰਾ ਹਾਲ ਸਿਡਨੀ ਵਾਸੀਆਂ ਦਾ ਹੀ ਹੋਵੇਗਾ। ਮੌਸਮ ਵਿਗਿਆਨੀ ਰਾਬ ਸ਼ਾਰਪ ਨੇ ਕਿਹਾ ਕਿ ਇਹ ਸੰਭਵ ਹੈ ਕਿ ਗਰਮੀ ਕਾਰਨ ਫਰਵਰੀ ਮਹੀਨੇ 'ਚ ਸਿਡਨੀ ਦੇ ਨਾਲ-ਨਾਲ ਪੂਰੇ ਦੱਖਣੀ-ਪੂਰਬੀ ਆਸਟਰੇਲੀਆ 'ਚ ਕਈ ਰਿਕਾਰਡ ਟੁੱਟ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਿਡਨੀ 'ਚ ਠੰਡੇ ਮੌਮਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ਼੍ਰੀ ਰਾਬ ਮੁਤਾਬਕ ਸਿਡਨੀ ਦੀਆਂ ਵੱਖ-ਵੱਖ ਥਾਂਵਾਂ 'ਤੇ ਤਾਪਮਾਨ 30 ਤੋਂ 40 ਡਿਗਰੀ ਸੈਲਸੀਅਸ ਤੱਕ ਰਹੇਗਾ ਪਰ ਪੈਨਰਿੱਥ ਅਤੇ ਰਿਚਮੰਡ ਅਜਿਹੇ ਇਲਾਕੇ ਹਨ, ਜਿੱਥੇ ਤਾਪਮਾਨ 40 ਡਿਗਰੀ ਤੋਂ ਉੱਪਰ ਪਹੁੰਚ ਜਾਵੇਗਾ। ਰਿਚਮੰਡ 'ਚ ਫਰਵਰੀ ਮਹੀਨੇ 'ਚ ਉੱਚ ਤਾਪਮਾਨ 43.7 ਡਿਗਰੀ ਸੈਲਸੀਅਸ ਰਿਹਾ ਸੀ ਪਰ ਸ਼੍ਰੀ ਸ਼ਾਪਰ ਮੁਤਾਬਕ ਸੰਭਵ ਹੈ ਕਿ ਇਸ ਵਾਰੀ ਇਹ ਰਿਕਾਰਡ ਟੁੱਟ ਜਾਵੇਗਾ।
ਚੀਨ ਨੇ ਪ੍ਰਦੂਸ਼ਣ ਦੇ ਖਾਤਮੇ ਲਈ ਖੜ੍ਹੇ ਕੀਤੇ 'ਵਰਟੀਕਲ ਜੰਗਲ' ਪਰ ਅਜੇ ਤੱਕ 'ਜਿਸਤ-ਟਾਂਕ' ਫਾਰਮੂਲੇ 'ਤੇ ਅਟਕਿਆ ਹੈ ਦਿੱਲੀ(ਤਸਵੀਰਾਂ)
NEXT STORY