ਕੁਈਨਜ਼ਲੈਂਡ 'ਚ ਪਾਣੀ ਅੰਦਰ ਡੁੱਬੀ ਹੋਈ ਕਾਰ 'ਚੋਂ ਮਿਲੇ ਮਨੁੱਖੀ ਅਵਸ਼ੇਸ਼

You Are HereInternational
Friday, April 21, 2017-4:22 PM
ਬ੍ਰਿਸਬੇਨ— ਕੁਈਨਜ਼ਲੈਂਡ ਪੁਲਸ ਨੇ ਇੱਕ ਡੈਮ ਦੇ ਪਾਣੀ ਅੰਦਰ ਡੁੱਬੀ ਹੋਈ ਕਾਰ 'ਚੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਹਨ। ਪੁਲਸ ਨੇ ਦੱਸਿਆ ਕਿ ਉਸ ਨੇ ਵੀਰਵਾਰ ਨੂੰ ਕਾਰ ਨੂੰ ਬੋਰੂਮਬਾ ਡੈਮ 'ਚੋਂ ਕੱਢਿਆ ਅਤੇ ਨਿਰੀਖਣ ਤੋਂ ਬਾਅਦ ਉਸ ਨੇ ਇਸ 'ਚੋਂ ਇੱਕ ਮਨੁੱਖੀ ਕੰਕਾਲ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਪੁਲਸ ਨੂੰ ਡੈਮ ਦੇ ਪਾਣੀ ਦੇ ਅੰਦਰ ਕਿਸੇ ਚੀਜ਼ ਦੇ ਹੋਣ ਦੀ ਸੂਚਨਾ ਦਿੱਤੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅਵਸ਼ੇਸ਼ ਸਾਲ 2004 ਨੂੰ ਲਾਪਤਾ ਹੋਏ ਸੂਟਅਰਟ ਗੇਟਹਾਊਸ ਨਾਮੀ ਵਿਅਕਤੀ ਦੇ ਹੋ ਸਕਦੇ ਹਨ। ਗੇਟਹਾਊਸ ਤਸਮਾਨੀਆ ਦਾ ਰਹਿਣ ਵਾਲਾ ਸੀ ਅਤੇ ਜਿਸ ਵੇਲੇ ਉਹ ਲਾਪਤਾ ਹੋਇਆ, ਉਸ ਸਮੇਂ ਉਸ ਦੀ ਉਮਰ 45 ਸਾਲਾਂ ਦਾ ਸੀ। ਹਾਲਾਂਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਵਸ਼ੇਸ਼ਾਂ ਦੀ ਜਾਂਚ ਚੱਲ ਰਹੀ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆਵੇਗੀ ਕਿ ਇਹ ਕਿਸੇ ਦੇ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.