ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਬੀਤੀ 6 ਅਪ੍ਰੈਲ 2018 ਨੂੰ ਹਾਕੀ ਖਿਡਾਰੀਆਂ ਦੀ ਬੱਸ ਦੀ ਟੱਕਰ ਸੈਮੀ ਟਰੱਕ ਨਾਲ ਹੋ ਗਈ ਸੀ। ਇਸ ਬੱਸ ਹਾਦਸੇ 'ਚ 16 ਖਿਡਾਰੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਹੁਮਬੋਲਟ ਬਰੋਨਕੋਸ ਆਈਸ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਨਾਲ ਵਾਪਰੀ ਇਸ ਤ੍ਰਾਸਦੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਮਿਲੀਅਨ ਕੈਨੇਡੀਅਨ ਲੋਕਾਂ 'ਚ ਇਸ ਹਾਦਸੇ ਕਾਰਨ ਅੱਜ ਵੀ ਉਦਾਸੀ ਹੈ। ਹਾਦਸੇ ਵਿਚ ਮਾਰੇ ਗਏ ਖਿਡਾਰੀਆਂ ਦੇ ਮਾਪਿਆਂ ਨੇ ਭਾਵੇਂ ਹੀ ਆਪਣੇ ਪੁੱਤਾਂ ਦਾ ਸੰਸਕਾਰ ਕਰ ਦਿੱਤਾ ਹੈ ਪਰ ਜੋ ਦਰਦ ਪਿੱਛੇ ਰਹਿ ਗਿਆ ਹੈ, ਉਸ ਨੂੰ ਯਾਦ ਕਰ ਕੇ ਪਰਿਵਾਰ ਅਤੇ ਦੋਸਤ ਡੂੰਘੇ ਦੁੱਖ ਵਿਚ ਹਨ।
ਟੀਮ ਦੇ ਪ੍ਰਧਾਨ ਕੇਵਿਨ ਨੇ ਕਿਹਾ ਕਿ ਮਾਪਿਆਂ ਦੀ ਪੂਰੀ ਜ਼ੰਦਗੀ ਬਦਲ ਗਈ ਹੈ। ਲੋਕ ਅਜੇ ਵੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਲੋਕਾਂ ਵਲੋਂ ਜ਼ਖਮੀ ਖਿਡਾਰੀਆਂ ਦੀ ਮਦਦ ਕੀਤੀ ਗਈ। ਵੱਡੀ ਗਿਣਤੀ 'ਚ ਲੋਕਾਂ ਨੇ ਮਦਦ ਲਈ ਪੈਸੇ ਦਿੱਤੇ ਹਨ, ਤਾਂ ਕਿ ਗੰਭੀਰ ਜ਼ਖਮੀ ਖਿਡਾਰੀਆਂ ਦਾ ਇਲਾਜ ਹੋ ਸਕੇ। ਦੇਸ਼ ਭਰ 'ਚ ਮਦਦ ਲਈ ਅੱਗੇ ਆਉਣ ਵਾਲਿਆਂ ਲੋਕਾਂ ਦਾ ਹੁੰਗਾਰਾ ਚੰਗਾ ਰਿਹਾ। ਖਿਡਾਰੀਆਂ ਦੀ ਮਦਦ ਲਈ ਇਕ ਬਿਜ਼ਨੈੱਸ ਮਾਲਕ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹੇ। ਕੇਵਿਨ ਨੇ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਕੈਨੇਡੀਅਨਾਂ ਦਾ ਵੱਡਾ ਦਿਲ ਹੈ। ਇਸ ਹਾਦਸੇ 'ਚ ਰਿਆਨ ਸਟਰੈਸਨਿਟਜ਼ਕੀ ਨਾਂ ਦਾ ਖਿਡਾਰੀ ਗੰਭੀਰ ਜ਼ਖਮੀ ਹੋਇਆ ਹੈ। ਰਿਆਨ ਨੇ ਸਹੁੰ ਚੁੱਕੀ ਹੈ ਕਿ ਉਹ ਇਕ ਦਿਨ ਕੈਨੇਡਾ ਲਈ ਸੋਨ ਤਮਗਾ ਜ਼ਰੂਰ ਜਿੱਤੇਗਾ।
ਜਾਪਾਨ 'ਚ ਤੇਜ਼ੀ ਨਾਲ ਫੈਲ ਰਿਹਾ ਹੈ 'ਹੇਅ ਫੀਵਰ'
NEXT STORY