ਲੰਡਨ (ਭਾਸ਼ਾ)— ਬ੍ਰਿਟਿਸ਼ ਸੰਸਦ ਮੈਂਬਰਾਂ ਦੀ ਇਕ ਮਹੱਤਵਪੂਰਣ ਕਮੇਟੀ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਟੇਨ ਨੂੰ ਬ੍ਰੈਗਜ਼ਿਟ ਦੀ ਤਰੀਕ ਅੱਗੇ ਵਧਾਉਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਉਂਕਿ ਦੇਸ਼ ਨੂੰ ਯੂਰਪੀ ਯੂਨੀਅਨ ਨਾਵ ਸਮਝੌਤਾ ਕਰਨ ਲਈ ਸ਼ਾਇਦ ਹੀ ਸਮਾਂ ਮਿਲੇ। ਗੌਰਤਲਬ ਹੈ ਕਿ ਬ੍ਰਿਟੇਨ ਕਰੀਬ ਇਕ ਸਾਲ ਬਾਅਦ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲਾ ਹੈ। ਯੂਰਪੀ ਯੂਨੀਅਨ ਛੱਡਣ ਦੇ ਮਾਮਲੇ 'ਤੇ ਹਾਊਸ ਆਫ ਕਾਮਨਜ਼ ਦੀ ਕਮੇਟੀ ਦਾ ਕਹਿਣਾ ਹੈ ਕਿ ਜੇ ਅਕਤੂਬਰ ਤੱਕ ਯੂਰਪੀ ਯੂਨੀਅਨ ਦੇ ਨਾਲ ਭਵਿੱਖ ਵਿਚ ਬ੍ਰਿਟੇਨ ਦੇ ਸੰਬੰਧਾਂ ਨੂੰ ਲੈ ਕੇ ਠੋਸ ਗੱਲਬਾਤ ਨਹੀਂ ਹੋ ਜਾਂਦੀ ਹੈ ਤਾਂ ਦੇਸ਼ ਨੂੰ ''ਤੈਅ ਸਮੇਂ ਸੀਮਾ'' ਲਈ ਯੂਨੀਅਨ ਦੀ ਮੈਂਬਰਸ਼ਿਪ ਲੈ ਲੈਣੀ ਚਾਹੀਦੀ ਹੈ। ਬ੍ਰਿਟੇਨ ਅਤੇ ਯੂਰਪੀ ਯੂਨੀਅਨ ਅਕਤੂਬਰ ਤੱਕ ਦੋਹਾਂ ਵਿਚਕਾਰ ਦੇ ਸੰਬੰਧਾਂ ਦੀ ਠੋਸ ਰੂਪ ਰੇਖਾ ਤਿਆਰ ਕਰ ਲੈਣਾ ਚਾਹੁੰਦੇ ਹਨ ਤਾਂ ਜੋ 29 ਮਾਰਚ 2019 ਨੂੰ ਯੂਰਪੀ ਯੂਨੀਅਨ ਨਾਲ ਰਸਮੀ ਵਿਦਾਈ ਤੋਂ ਪਹਿਲਾਂ ਸੰਸਦ ਇਨ੍ਹਾਂ ਨੂੰ ਮਨਜ਼ੂਰੀ ਦੇ ਸਕੇ। ਐਤਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸੰਸਦੀ ਮੈਂਬਰਾਂ ਦਾ ਕਹਿਣਾ ਹੈ ਕਿ ਟਰਾਂਸਫਰ ਲਈ ਪ੍ਰਸਤਾਵਿਤ ਕਰੀਬ ਦੋ ਸਾਲ ਦੀ ਸਮੇਂ ਸੀਮਾ ਨੂੰ ਜ਼ਰੂਰਤ ਪੈਣ 'ਤੇ ਵਧਾਏ ਜਾਣ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਹਾਲਾਂਕਿ ਦੋਵੇਂ ਪੱਖ ਸਿਧਾਂਤਕ ਰੂਪ ਨਾਲ ਇਸ 'ਤੇ ਸਹਿਮਤ ਹਨ ਕਿ ਬ੍ਰਿਟੇਨ ਸਾਲ 2020 ਦੇ ਅਖੀਰ ਤੱਕ ਯੂਰਪੀ ਯੂਨੀਅਨ ਦੇ ਸਿਸਟਮ ਅਤੇ ਨਿਯਮਾਂ ਦਾ ਹਿੱਸਾ ਬਣਿਆ ਰਹੇਗਾ।
ਡੀਜਲ ਦੇ ਧੂੰਏਂ ਕਾਰਨ ਘੱਟ ਰਹੀ ਹੈ ਫੁੱਲਾਂ ਦੀ ਖੁਸ਼ਬੋ : ਬਿਟ੍ਰਿਸ਼ ਵਿਗਿਆਨੀ
NEXT STORY