ਇਸਲਾਮਾਬਾਦ— ਪਾਕਿਸਤਾਨ 'ਚ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਤੀਜੇ ਵਿਆਹ ਤੋਂ ਬਾਅਦ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਉਨ੍ਹਾਂ ਦੀ ਦੂਜੀ ਪਤਨੀ ਰਹੀ ਰੇਹਮ ਖਾਨ ਨੇ ਇਮਰਾਨ 'ਤੇ ਪਿਆਰ 'ਚ ਅਨੈਤਿਕਤਾ ਵਰਤਣ ਦਾ ਦੋਸ਼ ਲਗਾਇਆ ਹੈ ਤੇ ਇਸੇ ਦੌਰਾਨ ਉਨ੍ਹਾਂ ਦੀ ਮੌਜੂਦਾ ਪਤਨੀ ਨੂੰ ਵੀ ਸਲਾਹ ਦਿੱਤੀ ਹੈ ਕਿ ਇਮਰਾਨ ਭਰੋਸੇ ਦੇ ਲਾਇਕ ਨਹੀਂ ਹੈ। ਰੇਹਮ ਨੇ ਕਿਹਾ ਕਿ ਜਦੋਂ ਉਹ ਇਮਰਾਨ ਦੀ ਪਤਨੀ ਸੀ, ਉਦੋਂ ਵੀ ਬੁਸ਼ਰਾ ਤੇ ਇਮਰਾਨ ਡੇਟਿੰਗ ਕਰ ਰਹੇ ਸਨ।
ਇਮਰਾਨ ਖਾਨ ਪਾਕਿਸਤਾਨ ਦੀ ਤਹਿਰੀਕ-ਏ-ਇੰਸਾਫ ਪਾਰਟੀ ਦੇ ਪ੍ਰਧਾਨ ਹਨ। 65 ਸਾਲ ਦੇ ਇਮਰਾਨ ਨੇ ਬੀਤੇ ਐਤਵਾਰ ਨੂੰ 40 ਸਾਲ ਦੀ ਬੁਸ਼ਰਾ ਮਨੇਕਾ ਨਾਲ ਵਿਆਹ ਕੀਤਾ। ਇਹ ਉਨ੍ਹਾਂ ਦੀ ਤੀਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾਂ ਵਿਆਹ ਜੇਮਿਮਾ ਗੋਲਡਸਮਿਥ ਨਾਲ ਹੋਇਆ ਸੀ। ਰੇਹਮ ਖਾਨ ਨੇ ਕਿਹਾ ਹੈ ਕਿ ਇਮਰਾਨ ਖਾਨ ਭਰੋਸੇ ਦੇ ਲਾਇਕ ਨਹੀਂ ਹੈ। ਰੇਹਮ ਨੇ ਕਿਹਾ ਕਿ ਦੋਵਾਂ ਨੇ 1 ਜਨਵਰੀ ਨੂੰ ਵਿਆਹ ਕਰ ਲਿਆ ਸੀ। ਉਸ ਨੇ ਕਿਹਾ ਕਿ ਇਮਰਾਨ ਤੇ ਬੁਸ਼ਰਾ ਪਿਛਲੇ ਤਿੰਨ ਸਾਲਾਂ ਤੋਂ ਸੰਪਰਕ 'ਚ ਹਨ ਜਦੋਂ ਮੈਂ ਉਨ੍ਹਾਂ ਦੀ ਪਤਨੀ ਸੀ। ਉਹ ਭਰੋਸੇ ਲਾਇਕ ਆਦਮੀ ਨਹੀਂ ਹੈ। ਉਸ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਉਨ੍ਹਾਂ ਦੋਵਾਂ ਨੇ 1 ਜਨਵਰੀ ਨੂੰ ਵਿਆਹ ਕਰ ਲਿਆ ਸੀ ਤੇ ਇਸ ਦਾ ਖੁਲਾਸਾ ਬਾਅਦ 'ਚ ਕੀਤਾ। ਠੀਕ ਅਜਿਹਾ ਹੀ ਉਨ੍ਹਾਂ ਨੇ ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਕੀਤਾ ਸੀ।
ਦੱਸਣਯੋਗ ਹੈ ਕਿ ਪਾਕਿਸਤਾਨੀ ਸਿਆਸਤ ਦੇ ਨਾਲ ਹੀ ਇਮਰਾਨ ਦਾ ਵਿਆਹ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮਾਲਦੀਵ 'ਚ ਵਧੀ ਐਮਰਜੰਸੀ ਨਾਲ ਬੌਖਲਾਇਆ ਅਮਰੀਕਾ
NEXT STORY