ਰੋਮ,(ਟੇਕ ਚੰਦ ਜਗਤਪੁਰ)— ਵਿਦੇਸ਼ਾਂ 'ਚ ਬੈਠੇ ਭਾਰਤੀਆਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ. ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ 'ਸ਼ਹੀਦ ਭਗਤ ਸਿੰਘ ਸਭਾ', ਜਗਦੀਸ਼ ਕੁਮਾਰ ਜਗਤ ਪੁਰ 'ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ', ਸ. ਗੁਰਪਾਲ ਸਿੰਘ ਜੌਹਲ ਪ੍ਰਧਾਨ 'ਸ਼ਹੀਦ ਭਗਤ ਸਿੰਘ ਸਭਾ' ਨੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਜਿੱਥੇ ਸਮੁੱਚੇ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ 'ਚ ਫਸ ਕੇ ਕੁਰਾਹੇ ਪੈ ਚੁੱਕੀ ਹੈ, ਉਥੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਹੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅੰਗਰੇਜ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸ. ਭਗਤ ਸਿੰਘ, ਰਾਜਗੁਰੂ ,ਸੁਖਦੇਵ ਅਤੇ ਹੋਰ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਸਮਾਜ 'ਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ।
ਇੰਗਲੈਂਡ 'ਚ ਪੁਲਸ ਇੰਸਪੈਕਟਰ ਦੇ ਘਰੋਂ ਮਿਲੇ 7 ਲੱਖ ਪੌਂਡ ਦੇ ਨਸ਼ੀਲੇ ਪਦਾਰਥ
NEXT STORY