ਲਾਹੌਰ (ਭਾਸ਼ਾ)— ਇਕ ਵਾਰੀ ਫਿਰ ਪਾਕਿਸਤਾਨ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਨੌਜਵਾਨ ਨੇ ਝੂਠੀ ਸ਼ਾਨ ਦਾ ਖਾਤਰ ਆਪਣੀ ਭੈਣ ਅਤੇ ਦਾਦੀ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਉਸ ਨੇ ਮਾਮੂਲੀ ਜਿਹੀ ਬਹਿਸ ਹੋਣ ਦੌਰਾਨ ਇਹ ਕਦਮ ਚੁੱਕਿਆ। ਇਕ ਸਮਾਚਾਰ ਏਜੰਸੀ ਮੁਤਾਬਕ ਸ਼ੱਕੀ ਨੌਜਵਾਨ ਦੀ ਪਛਾਣ ਸੁਫਯਾਨ ਦੇ ਤੌਰ 'ਤੇ ਕੀਤੀ ਗਈ ਹੈ। ਉਸ ਨੇ ਗੁਜਰਾਂਵਾਲਾ ਸ਼ਹਿਰ ਵਿਚ ਬਹਿਸ ਦੌਰਾਨ ਆਪਣੀਆਂ ਦੋ ਭੈਣਾਂ 'ਤੇ ਗੋਲੀਆਂ ਚਲਾਈਆਂ। ਜਦੋਂ ਉਨ੍ਹਾਂ ਦੀ ਦਾਦੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਉਸ ਨੂੰ ਵੀ ਮਾਰ ਦਿੱਤਾ। ਇਸ ਘਟਨਾ ਵਿਚ ਨੌਜਵਾਨ ਦੀ ਇਕ ਭੈਣ ਅਤੇ ਦਾਦੀ ਦੀ ਮੌਤ ਹੋ ਗਈ ਜਦਕਿ ਦੂਜੀ ਭੈਣ ਜ਼ਖਮੀ ਹੋ ਗਈ। ਲਾਸ਼ਾਂ ਅਤੇ ਜ਼ਖਮੀ ਭੈਣ ਨੂੰ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਬਸ਼ੀਰਾ ਬੀਬੀ ਅਤੇ ਈਕਰਾ ਦੇ ਰੂਪ ਵਿਚ ਕੀਤੀ ਗਈ ਹੈ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਮਾਮਲਾ ਝੂਠੀ ਸ਼ਾਨ ਦਾ ਹੈ। ਪੁਲਸ ਨੇ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਘਟਨਾ ਮਗਰੋਂ ਮੌਕੇ ਤੋਂ ਭੱਜ ਗਿਆ ਸੀ। ਪੁਲਸ ਨੇ ਉਸ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਣਜਾਣ ਬੰਦੂਕਧਾਰੀਆਂ ਨੇ ਜੱਜ ਇਜਾਜ਼ੁਲ ਅਹਿਸਾਨ ਦੇ ਨਿਵਾਸ 'ਤੇ ਕੀਤੀ ਗੋਲੀਬਾਰੀ
NEXT STORY