ਰੋਮ— (ਵਿੱਕੀ ਬਟਾਲਾ)- ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ.) ਵਲੋਂ ਭਾਰਤ ਦੇ ਕਈ ਸੂਬਿਆਂ ਵਿਚ ਹੋਈ ਜਿੱਤ ਦੀ ਖੁਸ਼ੀ ਵਿਚ ਇਟਲੀ ਦੇਸਨਾਤਮ ਧਰਮ ਮੰਦਰ ਆਰਜੀਨਾਨੋ ਵਿਚੈਂਸਾ ਵਿਖੇ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ। ਜਿਸ ਵਿਚ ਭਾਜਪਾ ਦੇ ਕਨਵੀਨਰ ਸ੍ਰੀ ਸਤੀਸ਼ ਕੁਮਾਰ ਜੋਸ਼ੀ, ਸਹਾਇਕ ਕਨਵੀਨਰ ਸ੍ਰੀ ਰਾਜ ਕੁਮਾਰ ਹੁਸ਼ਿਆਰਪੁਰੀਆ, ਅਨਿਲ ਕੁਮਾਰ ਗੜਸ਼ੰਕਰ, ਸਨਦੀਪ ਤਲਹਣ, ਸੋਨੂੰ ਵਰਮਾ, ਰਾਜ ਪੰਡਤ, ਅਨਿਲ ਲੋਧੀ, ਅਰਵਿੰਦ ਕਪਿਲ, ਵਿਜੇ ਤਰਿੰਤੋ, ਪਰਦੀਪ ਸੂਦ, ਸਤਵੀਰ ਕੁਮਾਰ ਪੂਰੀ, ਸੁਨਿਲ ਕੁਮਾਰ, ਬਲਬੀਰ ਸੈਣੀ, ਸੁਭਾਸ਼ ਚੰਦ, ਰਵਿੰਦਰ ਤਿਵੈੜੀ, ਕੇਤਨ ਤਿਵੈੜੀ, ਦੀਦਾਰ ਸਿੰਘ ਮਾਨ, ਨਰੇਸ਼ ਕੋਸਕ, ਜੀਵਨ ਨੰਦਾ ਚੌਰ, ਪੰਮੀ ਖੰਭ, ਲੱਕੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਜਗਜੀਤ ਸਿੰਘ ਈਸਰੇਹਲ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਗਰਾ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਮੌਕੇ ਉਕਤ ਲੀਡਰਾਂ ਅਤੇ ਵਰਕਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਦੇ ਕਈ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਮਹਾਮਾਈ ਦਾ ਜਾਗਰਣ ਰੱਖਿਆ ਗਿਆ ਅਤੇ ਮਹਾਮਾਈ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਹੈ ਕਿ ਪੂਰੇ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਵੇ। ਮਹਾਮਾਈ ਦੇ ਜਾਗਰਣ ਵਿਚ ਸੋਨੂੰ ਰਾਣਾ ਅਤੇ ਪਾਰਟੀ, ਪਰਮਜੀਤ ਪੰਛੀ ਯੂ. ਕੇ. ਵਾਲੇ ਆਦਿ ਨੇ ਜਾਗਰਣ ਭੇਟਾਂ ਗਾ ਕੇ ਮਹਾਮਾਈ ਦਾ ਗੁਣਗਾਨ ਕੀਤਾ। ਇਸ ਮੌਕੇ ਲੰਗਰ ਲਾਏ ਗਏ ਅਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਜਿਸ ਦਾ ਸਮੂਹ-ਸੰਗਤਾਂ ਨੇ ਖੂਬ ਆਨੰਦ ਮਾਣਿਆ।
ਪ੍ਰਧਾਨ ਮੰਤਰੀ ਟਰੂਡੋ ਦੇ ਇਸ ਫੈਸਲੇ ਤੋਂ ਨਾਖੁਸ਼ ਕੈਨੇਡਾ ਦੇ ਅੱਧੇ ਲੋਕ
NEXT STORY