ਬ੍ਰਿਸਬੇਨ— ਆਸਟਰੇਲੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਡਾ. ਅਜੈ ਐੱਮ. ਗੋਡਾਨੇ ਬ੍ਰਿਸਬੇਨ ਦੇ ਦੌਰੇ 'ਤੇ ਗਏ। ਇਸ ਦੌਰੇ ਦੌਰਾਨ ਉਹ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਲੋਗੋਨ ਰੋਡ ਏਟ ਮਾਈਲ ਪਲੇਨ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਬ੍ਰਿਸਬੇਨ ਦੂਤਘਰ ਤੋਂ ਅਰਚਨਾ ਸਿੰਘ ਵੀ ਨਤਮਸਤਕ ਹੋਏ।
ਇਸ ਮੌਕੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਪ੍ਰਧਾਨ ਜਸਜੋਤ ਸਿੰਘ, ਸਟੇਜ ਸਕੱਤਰ ਸੁਖਰਾਜਵਿੰਦਰ ਸਿੰਘ, ਦਲਜਿੰਦਰ ਸਿੰਘ ਵਲੋਂ ਭਾਰਤ ਦੇ ਹਾਈ ਕਮਿਸ਼ਨਰ ਡਾ. ਅਜੈ ਅਤੇ ਬ੍ਰਿਸਬੇਨ ਦੂਤਘਰ ਤੋਂ ਅਰਚਨਾ ਸਿੰਘ ਨੂੰ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦੁਆਰੇ ਦੇ ਪ੍ਰਧਾਨ ਜਸਜੋਤ ਨੇ ਹਾਈ ਕਮਿਸ਼ਨਰ ਡਾ. ਅਜੈ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਬਾਰੇ ਅਤੇ ਭਾਰਤੀ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।
ਇਕ ਛੋਟੀ ਜਿਹੀ ਗਲਤੀ ਦੀ ਇਸ ਬੱਚੇ ਨੂੰ ਮਿਲੀ ਇੰਨੀ ਵੱਡੀ ਸਜ਼ਾ, ਜਿਸ ਨੂੰ ਸੁਣ ਡੁਹਾਡਾ ਵੀ ਖੋਲ੍ਹ ਉਠੇਗਾ ਖੂਨ
NEXT STORY