ਭਾਰਤ ਦਾ 'ਕੋਹੀਨੂਰ' ਜੜਿਆ ਤਾਜ ਤੋੜ ਸਕਦਾ ਮਹਾਰਾਣੀ ਦੀ ਧੌਣ

You Are HereInternational
Sunday, January 14, 2018-12:31 AM

ਲੰਡਨ — ਦੁਨੀਆ 'ਚ ਤਾਜ ਦੀ ਖਾਤਰ ਕਈ ਸਮਰਾਜ ਬਣੇ ਅਤੇ ਕਈ ਖਤਮ ਹੋ ਗਏ, ਪਰ ਉਸ ਤਾਜ ਨੇ ਬ੍ਰਿਟੇਨ ਦੀ ਮਹਾਰਾਣੀ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਮਹਾਰਾਣੀ ਏਲੀਜ਼ਾਬੇਥ ਦਾ ਤਾਜ ਉਨ੍ਹਾਂ ਦੀ ਧੌਣ 'ਤੇ ਭਾਰੀ ਪੈ ਰਿਹਾ ਹੈ। ਮਹਾਰਾਣੀ ਨੇ 1953 ਦੀ ਤਾਜਪੋਸ਼ੀ 'ਤੇ ਬਣੀ ਇਕ ਡਾਕਿਊਮੈਂਟ੍ਰੀ 'ਚ ਭਾਰਤ ਦੇ ਕੋਹੀਨੂਰ ਹੀਰੇ ਨਾਲ ਜੜੇ ਇਸ ਸਵਾ ਕਿਲੋ ਭਾਰ ਵਾਲੇ ਤਾਜ 'ਤੇ ਅਸਧਾਰਨ ਢੰਗ ਨਾਲ ਖੁਲ ਕੇ ਟਿੱਪਣੀ ਕੀਤੀ। ਉਨ੍ਹਾਂ ਨੇ ਮਜ਼ਾਕੀਆ ਲਿਹਾਜ਼ੇ 'ਚ ਆਪਣੀ ਪਰੇਸ਼ਾਨੀ ਦਾ ਜ਼ਿਕਰ ਕੀਤਾ ਕਿ ਭਾਸ਼ਣ ਦਿੰਦੇ ਸਮੇਂ ਇਸ ਤਾਜ ਦੇ ਭਾਰ ਦੇ ਕਾਰਨ ਉਹ ਆਪਣੀ ਧੌਣ ਢੰਗ ਠੀਕ ਨਾਲ ਹੇਠਾ ਨਹੀਂ ਕਰ ਪਾਉਂਦੀ ਕਿਉਂਕਿ ਅਜਿਹਾ ਕਰਨ 'ਤੇ ਉਸ ਦੀ ਧੌਣ ਟੁਟ ਸਕਦੀ ਹੈ। 
ਭਾਸ਼ਣ ਪੜ੍ਹਦੇ ਸਮੇਂ ਹੇਠਾਂ ਦੇਖਣਾ ਹੁੰਦਾ ਹੈ ਅਤੇ ਅਜਿਹਾ ਕਰਨ 'ਤੇ 2 ਪਾਊਂਡ 13 ਊਂਸ (ਕਰੀਬ 1.28 ਕਿਲੋਗ੍ਰਾਮ) ਦਾ ਤਾਜ ਮਹਾਰਾਣੀ ਏਲੀਜ਼ਾਬੇਥ ਦੀ ਧੌਣ ਨੂੰ ਅਸਹਿਜ ਕਰਦਾ ਹੈ। ਮਹਾਰਾਣੀ ਨੇ ਇਸ ਅਸਹਿਜਤਾ 'ਤੇ ਆਪਣੀ ਪਰੇਸ਼ਾਨੀ ਨੂੰ ਜਨਤਕ ਕੀਤਾ। ਤਾਜ ਪਿਛਲੇ 65 ਸਾਲਾਂ ਤੋਂ ਗ੍ਰੇਟ ਬ੍ਰਿਟੇਨ ਦੀ ਰਾਜਸ਼ਾਹੀ ਦਾ ਪ੍ਰਤੀਕ ਮਹਾਰਾਣੀ ਏਲੀਜ਼ਾਬੇਥ ਦੇ ਸਿਰ 'ਤੇ ਮਾਣ ਵਧਾ ਰਿਹਾ ਹੈ, ਪਰ 91 ਦੀ ਉਮਰ 'ਚ ਇਹ ਮਹਾਰਾਣੀ ਨੂੰ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਨੂੰ ਭਾਸ਼ਣ ਦਿੰਦੇ ਸਮੇਂ ਆਪਣੀ ਧੌਣ ਸਿੱਧੀ ਰੱਖਣੀ ਹੁੰਦੀ ਹੈ। 

PunjabKesari


ਇਕ ਇੰਟਰਵਿਊ 'ਚ ਮਹਾਰਾਣੀ ਏਲੀਜ਼ਾਬੇਥ ਨੇ ਮੰਨਿਆ ਕਿ ਤਾਜ ਇੰਨਾ ਭਾਰਾ ਹੈ ਕਿ ਤੁਹਾਨੂੰ ਆਪਣੀ ਸਪੀਚ ਚੁੱਕ ਕੇ ਪੜ੍ਹਣੀ ਪਵੇਗੀ, ਕਿਉਂਕਿ ਜੇਕਰ ਤੁਸੀਂ ਧੌਣ ਹੇਠਾਂ ਵੱਲ ਕਰਦੇ ਹੋ ਤਾਂ ਧੌਣ ਟੁਟ ਜਾਵੇਗੀ ਅਤੇ ਤਾਜ ਹੇਠਾਂ ਡਿੱਗ ਜਾਵੇਗਾ। ਇਸ ਲਈ ਰਾਜਸ਼ਾਹੀ ਤਾਜਾਂ ਦੀਆਂ ਕੁਝ ਖਾਮੀਆਂ ਵੀ ਹਨ। ਉਂਝ ਇਹ ਕਾਫੀ ਅਹਿਮ ਚੀਜ਼ ਹੈ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਸ਼ਾਹੀ ਪਰਿਵਾਰ ਨੇ ਤਾਜ ਦੇ ਅਨਮੋਲ ਗਹਿਣਿਆਂ ਨੂੰ ਬਿਸਕੁਟ ਦੇ ਡੱਬਿਆਂ 'ਚ ਲੁਕਾ ਕੇ ਵਿੰਡਸਰ ਕਾਸਲ ਦੇ ਖੁਫੀਆ ਦਰਵਾਜ਼ੇ ਹੇਠਾਂ ਜ਼ਮੀਨ 'ਚ ਦਬਾਅ ਕੇ ਰੱਖਿਆ ਸੀ। ਇਨ੍ਹਾਂ 'ਚ ਬਲੈਕ ਪ੍ਰਿੰਸ ਸਮੇਤ ਅਨਮੋਲ ਹੀਰੇ ਅਤੇ ਗਹਿਣੇ ਸ਼ਾਮਲ ਸਨ। ਇਹ ਦਰਵਾਜ਼ਾ ਮੁਸ਼ਕਿਲ ਸਥਿਤੀ 'ਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਕਾਸਲ ਦੇ ਬਾਹਰ ਲਿਜਾਣ ਲਈ ਬਣਾਇਆ ਗਿਆ ਸੀ। 
ਇਨ੍ਹਾਂ ਨੂੰ ਲੁਕਾਉਣ ਦਾ ਮਕਸਦ ਸ਼ਾਹੀ ਗਹਿਣਿਆਂ ਨੂੰ ਨਾਜੀਆਂ ਦੇ ਹੱਥ ਲੱਗਣ ਤੋਂ ਬਚਾਉਣਾ ਸੀ। ਇਹ ਆਦੇਸ਼ ਉਸ ਵੇਲੇ ਰਾਜਾ ਅਤੇ ਮਹਾਰਾਣੀ ਏਲੀਜ਼ਾਬੇਥ ਦੇ ਪਿਤਾ ਕਿੰਗ ਜਾਰਜ ਨੇ ਦਿੱਤਾ ਸੀ। ਰਾਜ ਪਰਿਵਾਰ ਦੇ ਬੁਲਾਰੇ ਏਲੈਸਟੇਅਰ ਬਰੂਸ ਨੇ ਦੱਸਿਆ ਕਿ ਇਹ ਕੰਮ ਇੰਨਾ ਖੁਫੀਆ ਢੰਗ ਨਾਲ ਕੀਤਾ ਗਿਆ ਕਿ ਖੁਦ ਮਹਾਰਾਣੀ ਨੂੰ ਵੀ ਇਸ ਦੇ ਬਾਰੇ 'ਚ ਕੁਝ ਪਤਾ ਨਹੀਂ ਲੱਗਾ ਸੀ। ਬਰੂਸ ਨੇ ਇਕ ਅਖਬਾਰ ਨੂੰ ਦੱਸਿਆ ਕਿ ਕੀਮਤੀ ਗਹਿਣਿਆਂ ਅਤੇ ਹੀਰਿਆਂ ਦੀ ਜਾਣਕਾਰੀ ਦਾ ਪਤਾ ਰਾਇਲ ਅਕਾਰਇਵਸ ਦੇ ਸਹਾਇਤ ਰੱਖਿਅਕ ਓਲੀਵਰ ਇਰਵਿਨ ਨੇ ਲਗਾਇਆ ਸੀ। 

PunjabKesari


ਇਹ ਤਾਜ ਕਿੰਗ ਜਾਰਜ ਦੀ ਤਾਜਪੋਸ਼ੀ ਲਈ 1937 'ਚ ਬਣਾਇਆ ਗਿਆ ਸੀ। ਇਸ 'ਚ 2,868 ਹੀਰੇ ਜੜੇ ਹੋਏ ਹਨ ਜਿਨ੍ਹਾਂ 'ਚ 17 ਨੀਲ ਮਣੀ, 11 ਪੰਨਾ ਅਤੇ ਸੈਕੜੇ ਮੋਤੀ ਵੀ ਹਨ। ਇਸ 'ਚ ਬਲੈਕ ਰੂਬੀ ਵੀ ਹੈ ਜਿਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਕਿੰਗ ਹੇਨਰੀ ਦੇ ਉਸ ਹੈਲਮੇਟ 'ਚ ਜੜਿਆ ਸੀ ਜਿਹੜਾ ਉਨ੍ਹਾਂ ਨੇ 1415 ਦੇ ਬੈਟਲ ਆਫ ਏਗਿਨਕੋਰਟ 'ਚ ਪਾਇਆ ਸੀ। ਸਭ ਤੋਂ ਵੱਡਾ 105 ਕੈਰੇਟ (ਕਰੀਬ 21 ਗ੍ਰਾਮ) ਦਾ ਹੀਰਾ ਵੀ ਇਸ 'ਚ ਜੜਿਆ ਹੋਇਆ ਹੈ। ਇਸ ਤਾਜ਼ ਦੇ ਫਰੰਟ ਕ੍ਰਾਸ 'ਚ ਕੋਹੀਨੂਰ ਹੀਰਾ ਹੈ ਜਿਸ ਨੂੰ 1851 'ਚ ਭਾਰਤ 'ਤੋਂ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਇਸ 'ਚ 17 ਕੈਰੇਟ (ਕਰੀਬ (3.7 ਗ੍ਰਾਮ) ਦਾ ਟਰਕਿਸ਼ ਹੀਰਾ ਵੀ ਜੜਿਆ ਹੋਇਆ ਹੈ।

Edited By

Khushdeep

Khushdeep is News Editor at Jagbani.