16 ਸਾਲਾ ਮੁੰਡੇ ਨੇ ਕੀਤਾ ਸੀ ਮਾਂ ਦਾ ਕਤਲ, ਹੋਈ ਗ੍ਰਿਫਤਾਰੀ, ਅਮਰੀਕਾ ਵੱਸਦੇ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ (ਤਸਵੀਰਾਂ)

You Are HereInternational
Monday, March 20, 2017-7:07 PM
ਵਾਸ਼ਿੰਗਟਨ— ਅਮਰੀਕਾ ਵਿਚ ਇਕ ਨਾਬਾਲਗ ਭਾਰਤੀ ਮੁੰਡੇ ਵੱਲੋਂ ਮਾਂ ਦੇ ਕਤਲ ਕੀਤੇ ਜਾਣ ਦੀ ਘਟਨਾ ਨੇ ਪੂਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਲਗਭਗ ਇਕ ਸਾਲ ਪਹਿਲਾਂ ਹੋਈ ਇਸ ਘਟਨਾ ਤੋਂ ਬਾਅਦ 17 ਸਾਲਾ ਲੜਕੇ ਅਰਣਵ ਉਪਲਾਪਤੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਅਰਣਵ 'ਤੇ ਸ਼ੱਕ ਸੀ ਪਰ ਉਹ ਸਬੂਤਾਂ ਦੀ ਭਾਲ ਵਿਚ ਸੀ। ਅਮਰੀਕਾ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਇਸ ਘਟਨਾ ਅਤੇ ਇਸ ਦੇ ਦੋਸ਼ੀ ਦੇ ਸਾਹਮਣੇ ਆਉਣ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ।
ਦੱੱਸ ਦੇਈਏ ਕਿ 17 ਦਸੰਬਰ, 2015 ਨੂੰ ਅਰਣਵ ਨੇ ਆਪਣੀ ਮਾਂ ਨਲਿਨੀ ਤੇਲਾਪ੍ਰੋਲੂ (51) ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ। ਨਲਿਨੀ ਡਿਊਕ ਮੈਡੀਕਲ ਸੈਂਟਰ ਵਿਚ ਕੰਮ ਕਰਦੀ ਸੀ। ਘਟਨਾ ਦੇ ਸਮੇਂ ਅਰਣਵ 16 ਸਾਲਾਂ ਦਾ ਸੀ। ਉਸ ਨੇ ਖੁਦ ਹੀ ਪੁਲਸ ਨੂੰ ਆਪਣੀ ਮਾਂ ਦੇ ਕਤਲ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸਕੂਲ ਤੋਂ ਵਾਪਸ ਆਇਆ ਤਾਂ ਉਸ ਦੀ ਮਾਂ ਦੀ ਲਾਸ਼ ਗੈਰਾਜ ਵਿਚ ਪਈ ਸੀ। ਪੁਲਸ ਮੌਕੇ 'ਤੇ ਪੁੱਜੀ ਤਾਂ ਨਲਿਨੀ ਦੀ ਲਾਸ਼ ਇਕ ਕਾਰ ਵਿਚ ਪਈ ਸੀ। ਉਸ ਦੇ ਸਿਰ ਨੂੰ ਇਕ ਪਲਾਸਟਿਕ ਦੇ ਬੈਗ ਨਾਲ ਢੱਕਿਆ ਗਿਆ ਸੀ। ਉਸ ਦੇ ਪੈਰ ਕਾਰ ਦੀ ਪਿਛਲੀ ਸੀਟ 'ਤੇ ਸਨ। ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆਇਆ ਕਿ ਨਲਿਨੀ ਦਾ ਗਲਾ ਘੁੱਟਣ ਤੋਂ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਵਿਚ ਇਕ ਸਾਲ ਬਾਅਦ ਅਰਣਵ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਦੀ ਹੈਰਾਨਗੀ ਦਾ ਕੋਈ ਅੰਤ ਨਹੀਂ ਰਿਹਾ। ਭਾਰਤੀ ਭਾਈਚਾਰੇ ਵਿਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ, ਜਿਸ ਦੇ ਬਾਅਦ ਤੋਂ ਲੋਕਾਂ ਦਾ ਮਾਂ-ਪੁੱਤਰ ਦੇ ਰਿਸ਼ਤੇ ਤੋਂ ਵੀ ਵਿਸ਼ਵਾਸ ਉੱਠ ਗਿਆ। ਮੋਰਸਵਿਲੇ ਸ਼ਹਿਰ ਦੇ ਕੌਂਸਲਮੈਨ ਭਾਰਤੀ ਮੂਲ ਦੇ ਸਤੀਸ਼ ਗਰੀਮੇਲਾ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁਖਦ ਹੈ।

About The Author

Kulvinder Mahi

Kulvinder Mahi is News Editor at Jagbani.

!-- -->