ਵਿਰੋਨਾ/ਰੋਮ (ਇਟਲੀ) (ਵਿੱਕੀ ਬਟਾਲਾ)—ਇਟਲੀ 'ਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਬੀਤੇ ਦਿਨ ਕਲਦੀਅਰੋ ਸ਼ਹਿਰ ਦੇ ਨਵੇਂ ਮੇਅਰ ਮਰਕੇਲੋ ਲੋਵਾਤੋ ਨਾਲ਼ ਮੁਲਾਕਾਤ ਕੀਤੀ ਗਈ।ਇਸ ਮੌਕੇ ਮੇਅਰ ਨੂੰ ਇਟਲੀ 'ਚ ਭਾਰਤੀਆਂ ਵਲੋਂ ਕੀਤੀਆਂ ਜਾ ਰਹੀਆਂ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਇੱਥੋਂ ਦੇ ਵਿਦੇਸ਼ੀਆਂ ਦੀਆਂ ਮੁਸ਼ਕਲਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ।ਮੇਅਰ ਵਲੋਂ ਜਿੱਥੇ ਭਾਰਤੀ ਭਾਈਚਾਰੇ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਗਿਆ, ਉੱਥੇ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਦੇਸ਼ੀਆਂ ਵਲੋਂ ਮਿਹਨਤ ਸਦਕਾ ਇਟਲੀ ਦੀ ਆਰਥਿਕਤਾ 'ਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਸਤੁੰਸ਼ਟੀ ਪ੍ਰਗਟਾਈ ਗਈ।ਇਸ ਮੌਕੇ ਖੇਡ ਪ੍ਰਬੰਧਕ ਸੰਤੋਖ ਸਿੰਘ ਲਾਲੀ,ਸਮਾਜ ਸੇਵੀ ਸੁਰਿੰਦਰ ਭਟਨਾਗਰ, ਅਸ਼ੋਕ ਕੁਮਾਰ ਧੁੰਨਾਂ ਆਦਿ ਵਲੋਂ ਮੇਅਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।
ਜੇਕਰ ਕੈਨੇਡਾ 'ਚ ਖਰੀਦਣਾ ਹੈ ਘਰ ਤਾਂ ਇਹ ਹੈ ਸੁਨਹਿਰੀ ਮੌਕਾ
NEXT STORY