ਮੈਲਬੋਰਨ— ਮੈਲਬੋਰਨ ਦੇ ਪੱਛਮੀ ਇਲਾਕੇ 'ਚ ਰਹਿਣ ਵਾਲੇ 6 ਭਾਰਤੀ ਵਿਦਿਆਰਥੀ ਸਦਮੇ ਤੇ ਸਹਿਮ ਵਾਲੇ ਦੌਰ 'ਚੋਂ ਲੰਘ ਰਹੇ ਹਨ ਕਿਉਂਕਿ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਨੂੰ ਮਹੀਨੇ 'ਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ ਇਹ ਸਾਰੇ ਵਿਦਿਆਰਥੀ ਸਾਂਝੇ ਤੌਰ 'ਤੇ ਇਕ ਮਕਾਨ 'ਚ ਰਹਿੰਦੇ ਹਨ। ਜਿਸ 'ਤੇ ਲਗਾਤਾਰ ਚੋਰਾਂ ਦੀ ਨਜ਼ਰ ਬਣੀ ਹੋਈ ਜਾਪਦੀ ਹੈ। ਪ੍ਰਭਾਤ ਪੋਨਾਮੇਨਾਨੀ ਜੋ ਆਪਣੇ 5 ਸਾਥੀਆਂ ਨਾਲ ਘਰ 'ਚ ਰਹਿੰਦਾ ਸੀ, 2 ਹਫਤੇ ਪਹਿਲਾਂ ਉਸ ਦੀ ਗਰਦਨ 'ਤੇ ਚਾਕੂ ਰੱਖ ਕੇ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਿਛਲੀ ਵਾਰ ਚੋਰਾਂ ਨੇ ਪ੍ਰਭਾਤ ਦੀ ਕਾਰ, ਫੋਨ ਤੇ ਉਸ ਦਾ ਪਰਸ ਚੋਰੀ ਕਰ ਲਿਆ ਸੀ। ਅਜੇ ਇਹ ਮਾਮਲਾ ਠੰਡਾ ਨਹੀਂ ਪਿਆ ਸੀ ਕਿ ਚੋਰਾਂ ਨੇ ਫਿਰ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਬਾਥਰੂਮ ਦੀ ਖਿੜਕੀ ਰਾਹੀਂ ਘਰ 'ਚ ਦਾਖਲ ਹੋਏ ਚੋਰਾਂ ਦੀ ਪਹਿਚਾਣ ਸਾਊਥ ਅਫਰੀਕਨ ਮੂਲ ਦੇ ਨਿਵਾਸੀਆਂ ਵਜੋਂ ਹੋਈ ਹੈ। ਜਿਨ੍ਹਾਂ ਦੇ ਹੱਥਾਂ 'ਚ ਹਥੌੜੀ ਤੇ ਚਾਕੂ ਫੜੇ ਹੋਏ ਸਨਜਿਸ ਵੇਲੇ ਇਹ ਚੋਰ ਘਰ 'ਚ ਦਾਖਲ ਹੋਏ, ਔਰਤ ਆਪਣੇ ਬੇਟੇ ਵਾਲ ਸੋ ਰਹੀ ਸੀ। ਉਨ੍ਹਾਂ ਦਾ ਉਸ ਔਰਤ ਦੇ ਮੰਗੇਤਰ ਨੇ ਚੀਖਾਂ ਸੁਣਨ ਤੋਂ ਬਾਅਦ ਪਿੱਛਾ ਕੀਤਾ।
ਦੱਸ ਦਈਏ ਕਿ ਜਦੋਂ ਚੋਰਾਂ ਨੇ ਔਰਤ ਦੀ ਗਰਦਨ 'ਤੇ ਚਾਕੂ ਰੱਖਿਆ ਤਾਂ ਉਹ ਜ਼ੋਰ ਨਾਲ ਚੀਖਾਂ ਮਾਰਨ ਲੱਦੀ। ਜਿਸ ਤੋਂ ਬਾਅਦ ਉਸ ਦੇ ਮੰਗੇਤਰ ਨੇ ਚੋਰਾਂ ਦਾ ਪਿੱਛਾ ਕੀਤਾ। ਪਿਛਲੀ ਵਾਰ ਜਦੋਂ ਇਹ ਚੋਰ ਘਰ 'ਚ ਦਾਖਲ ਹੋਏ ਸਨ, ਉਸ ਸਮੇਂ ਪ੍ਰਭਾਤ ਪਹਿਲੀ ਮੰਜਿਲ 'ਤੇ ਸੋ ਰਿਹਾ ਸੀ ਤੇ ਉਸ ਦੇ ਸਾਥੀ ਦੂਜੀ ਮੰਜਿਲ ਤੇ ਸੋ ਰਹੇ ਸਨ ਕਿ ਅਚਾਨਕ ਚੋਰ ਘਰ 'ਚ ਦਾਖਲ ਹੋਇਆ ਤੇ ਉਨ੍ਹਾਂ ਨੂੰ ਚਾਕੂ ਦਿਖਾ ਕੇ ਪਰਸ, ਕਾਰ ਦੀ ਚਾਬੀ ਤੇ ਫੋਨ ਉਸ ਨੂੰ ਸੌਂਪਣ ਲਈ ਕਿਹਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਨਾਵ ਮੈਲਬੋਰਨ ਦੇ ਇਸ ਹਿੱਸੇ ਨੂੰ ਛੱਡ ਕੇ ਕਿਤੇ ਹੋਰ ਰਹਿਣ ਦੀ ਤਿਆਰੀ ਕਰ ਰਹੇ ਸਨ। ਉਥੇ ਹੀ ਪ੍ਰਭਾਤ ਦੇ ਸਾਥੀ ਪੂਰੀ ਕਰਨ ਤੋਂ ਬਾਅਦ ਆਸਟਰੇਲੀਆ 'ਚ ਨਹੀਂ ਰਹੇਗਾ।
ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਮਾਮਲਿਆਂ 'ਚ ਸੁਪਰੀਮ ਕੋਰਟ ਵੱਲੋਂ ਟਰੰਪ ਨੂੰ ਝਟਕਾ
NEXT STORY