ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਇਕ 25 ਸਾਲਾ ਭਾਰਤੀ ਟੈਕਸੀ ਡਰਾਈਵਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ। ਉਸ ਦੀ ਟੈਕਸੀ 'ਚ ਸਵਾਰ ਦੋ ਯਾਤਰੀਆਂ ਜਿਸ 'ਚ ਇਕ ਔਰਤ ਵੀ ਸ਼ਾਮਲ ਹੈ, ਦੋਹਾਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਮਾਰ ਕੇ ਬੇਹੋਸ਼ ਕਰ ਦਿੱਤਾ। ਬੀਤੇ ਸ਼ਨੀਵਾਰ ਨੂੰ ਪ੍ਰਦੀਪ ਸਿੰਘ ਨਾਂ ਦੇ ਨੌਜਵਾਨ 'ਤੇ ਆਸਟਰੇਲੀਆ ਦੇ ਸੂਬੇ ਤਸਮਾਨੀਆ 'ਚ ਡਰਾਈਵਿੰਗ ਕਰਦੇ ਹੋਏ ਹਮਲਾ ਕੀਤਾ ਗਿਆ। ਸਿੰਘ ਨੇ ਕਿਹਾ ਕਿ ਉਸ 'ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਸ ਨੇ ਮਹਿਲਾ ਯਾਤਰੀ ਨੂੰ ਟੈਕਸੀ 'ਚੋਂ ਬਾਹਰ ਆਉਣ ਲਿਆ ਕਿਹਾ, ਕਿਉਂਕਿ ਉਹ ਉਲਟੀ ਕਰ ਰਹੀ ਸੀ। ਪ੍ਰਦੀਪ ਸਿੰਘ ਨੇ ਦੋਹਾਂ ਯਾਤਰੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਕਾਰ ਨੂੰ ਗੰਦਾ ਕਰਦੇ ਹੋ ਤਾਂ ਤੁਹਾਨੂੰ ਕਾਰ ਸਫਾਈ ਦੀ ਫੀਸ ਦਾ ਭੁਗਤਾਨ ਕਰਨਾ ਪਵੇਗਾ ਪਰ ਉਲਟਾ ਮਹਿਲਾ ਯਾਤਰੀ ਨੇ ਉਸ ਨੂੰ ਕਿਹਾ ਕਿ ਨਾ ਤਾਂ ਉਹ ਕਿਰਾਇਆ ਦੇਣਗੇ ਅਤੇ ਨਾ ਹੀ ਸਫਾਈ ਫੀਸ।
ਸਿੰਘ ਨੇ ਅੱਗੇ ਕਿਹਾ ਕਿ ਇੰਝ ਕਰਨ ਦੇ ਨਾਲ ਹੀ ਉਨ੍ਹਾਂ ਨੇ ਮੈਨੂੰ ਮੁੱਕੇ ਮਾਰੇ। ਉਨ੍ਹਾਂ ਨੇ ਕਿਹਾ, ''ਤੁਸੀਂ ਇੰਡੀਅਨ ਇਸੇ ਲਾਇਕ ਹੋ''। ਬੇਹੋਸ਼ੀ ਦੀ ਹਾਲਤ 'ਚ ਸਿੰਘ ਨੂੰ ਰਾਇਲ ਹੋਬਾਰਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਓਧਰ ਪੁਲਸ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਦੋਹਾਂ ਯਾਤਰੀਆਂ 'ਤੇ ਸਿੰਘ 'ਤੇ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਦੋਹਾਂ ਨੂੰ ਹੋਬਾਰਟ ਮੈਜਿਸਟ੍ਰੇਟ ਕੋਰਟ 'ਚ 26 ਜੂਨ ਨੂੰ ਪੇਸ਼ ਕੀਤਾ ਜਾਵੇਗਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਸਿੰਘ ਨੇ ਯਾਤਰੀਆਂ ਨੂੰ ਆਪਣੀ ਟੈਕਸੀ 'ਚੋਂ ਉਤਰਨ ਲਿਆ ਗਿਆ ਸੀ, ਜਿਸ 'ਚ ਮਹਿਲਾ ਯਾਤਰੀ ਬੀਮਾਰ ਸੀ। ਓਧਰ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਟੈਕਸੀ ਨੂੰ ਮੁੜ ਨਹੀਂ ਚਲਾਏਗਾ, ਕਿਉਂਕਿ ਇਹ ਬਹੁਤ ਖਤਰਨਾਕ ਹੈ।
ਜੀ-7 ਬੈਠਕ ਤੋਂ ਪਹਿਲਾਂ ਇਟਲੀ ਦੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕਰਨਗੇ ਮੈਕਰੋਨ
NEXT STORY