ਮੈਲਬੌਰਨ (ਬਿਊਰੋ)— ਮੈਲਬੌਰਨ ਦੇ ਡੋਨਕੈਸਟਰ ਵਿਚ ਵੈਸਟਫੀਲਡ ਸ਼ਾਪਿੰਗ ਸੈਂਟਰ ਨੇੜੇ ਇਕ ਜਿਮ ਨੂੰ ਅੱਗ ਲੱਗ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜਿਮ ਕਾਫੀ ਸਮੇਂ ਤੋਂ ਬੰਦ ਸੀ। ਵਿਲੀਅਮਸਨ ਰੋਡ 'ਤੇ ਸ਼ਾਮ ਦੇ 7 ਵਜੇ ਇਸ ਦੋ ਮੰਜਿਲੀ ਜਿਮ ਨੂੰ ਅੱਗ ਲੱਗ ਗਈ। ਵੈਸਟਫੀਲਡ ਡੋਨਕੈਸਟਰ, ਲਾਅਫੋਰਡ ਸਟ੍ਰੀਟ ਅਤੇ ਵਿਲੀਅਮਸਨ ਰੋਡ ਦੇ ਲੋਕਾਂ ਲਈ ਵਾਚ ਐਂਡ ਐਕਟ ਅਲਾਰਮ ਡਾਊਨਗ੍ਰੇਡ ਕੀਤਾ ਗਿਆ ਹੈ।
ਸੂਚਨਾ ਮਿਲਦੇ ਹੀ ਐਮਰਜੈਂਸੀ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਗਏ ਅਤੇ ਉਨ੍ਹਾਂ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ। ਹੁਣ ਸਥਿਤੀ ਕੰਟਰੋਲ ਵਿਚ ਹੈ। ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਅੱਗ ਲੱਗਣ ਕਾਰਨ ਵਿਲੀਅਮਸਨ ਰੋਡ ਅਤੇ ਲਾਅਫੋਰਡ ਸਟ੍ਰੀਟ 'ਤੇ ਆਵਾਜਾਈ ਕਾਫੀ ਦੇਰ ਤੱਕ ਬੰਦ ਰਹੀ।
ਜੁੜਵਾ ਭੈਣਾਂ ਨੂੰ ਦੇਖ ਤੁਹਾਡਾ ਵੀ ਪਸੀਜ ਜਾਵੇਗਾ ਦਿਲ, ਕਿਸਮਤ 'ਚ ਰੱਬ ਨੇ ਲਿਖ ਦਿੱਤੇ ਅਜਿਹੇ ਸੰਜੋਗ
NEXT STORY