ਸਿਡਨੀ (ਬਿਊਰੋ)— ਸਿਡਨੀ ਦੇ ਉੱਤਰ-ਪੱਛਮ ਵਿਚ ਇਕ ਵਿਅਕਤੀ ਗੰਭੀਰ ਹਾਲਤ ਵਿਚ ਜ਼ਖਮੀ ਪਾਇਆ ਗਿਆ। ਇਸ ਵਿਅਕਤੀ ਨੂੰ ਬੈਟ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਕਾਰ ਨਾਲ ਟੱਕਰ ਮਾਰੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਸ਼ਾਮਲ ਹੋਣ ਵਾਲੇ 15 ਲੋਕ ਪੰਜ ਕਾਰਾਂ ਵਿਚ ਬੈਠ ਕੇ ਗੈਂਗ ਦੇ ਰੂਪ ਵਿਚ ਉੱਤਰੀ ਪੈਰਾਮਾਟਾ ਸਟ੍ਰੀਟ ਵਿਚ ਆਏ ਸਨ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਦੇਖ ਕੇ ਪਤਾ ਚੱਲਦਾ ਹੈ ਕਿ ਤਿੰਨ ਵਿਅਕਤੀ ਸੜਕ ਦੇ ਮੱਧ ਵਿਚ ਬਾਰ-ਬਾਰ 22 ਸਾਲਾ ਪੀੜਤ ਨੂੰ ਕੁੱਟ ਰਹੇ ਸਨ।
ਇਹ 15 ਲੋਕ ਪਹਿਲਾਂ 22 ਸਾਲਾ ਪੀੜਤ ਨੂੰ ਘੇਰਾ ਪਾਉਂਦੇ ਹਨ ਫਿਰ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਬੇਸਬਾਲ ਬੈਟ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਲੋਕਾਂ ਦੇ ਚੀਕਣ ਦੀਆਂ ਅਵਾਜਾਂ ਸੁਣੀਆਂ ਅਤੇ ਫਿਰ ਪੀੜਤ ਨੂੰ ਬੁਰੀ ਹਾਲਤ ਵਿਚ ਜ਼ਮੀਨ 'ਤੇ ਲੰਮੇ ਪਿਆ ਦੇਖਿਆ। ਇਕ ਚਸ਼ਦੀਦ ਮੁਤਾਬਕ ਜਦੋਂ ਉਸ ਨੇ ਬਾਲਕੋਨੀ ਤੋਂ ਬਾਹਰ ਦੇਖਿਆ ਤਾਂ ਉਸ ਨੇ 5 ਤੋਂ 10 ਲੋਕਾਂ ਦੇ ਚੀਕਣ ਦੀਆਂ ਅਵਾਜਾਂ ਸੁਣੀਆਂ। ਉਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਸਨ। ਇਕ ਹੋਰ ਚਸ਼ਮਦੀਦ ਨੇ ਦੱਸਿਆ,''ਉਹ ਲੰਗੜਾ ਸੀ। ਮੈਨੂੰ ਨਹੀਂ ਲੱਗਦਾ ਕਿ ਉਸ ਦੀਆਂ ਅੱਖਾਂ ਖੁੱਲੀਆਂ ਸਨ। ਉਹ ਬਹੁਤ ਬੁਰੀ ਹਾਲਤ ਵਿਚ ਸੀ।'' ਉੱਧਰ ਪੁਲਸ ਦਾ ਮੰਨਣਾ ਹੈ ਕਿ ਵਿਅਕਤੀ 'ਤੇ ਮਰਦਾਂ ਦੇ ਇਕ ਸਮੂਹ ਦੁਆਰਾ ਹਮਲਾ ਕੀਤਾ ਗਿਆ, ਜਿਨ੍ਹਾਂ ਵਿਚੋਂ ਕੁਝ ਦੇ ਹੱਥਾਂ ਵਿਚ ਬੇਸਬਾਲ ਬੈਟ ਸਨ। ਜਦੋਂ ਪੁਲਸ ਅਧਿਕਾਰੀ ਉੱਥੇ ਪਹੁੰਚੇ ਉਦੋਂ ਤੱਕ ਇਹ ਸਮੂਹ ਉੱਥੋਂ ਭੱਜ ਚੁੱਕਾ ਸੀ। ਜ਼ਖਮੀ ਵਿਅਕਤੀ ਨੂੰ ਤੁਰੰਤ ਰਾਈਡ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ। ਪੁਲਸ ਵਿਅਕਤੀ 'ਤੇ ਕੀਤੇ ਹਮਲੇ ਦੀ ਜਾਂਚ ਕਰ ਰਹੀ ਹੈ।
ਡੈਮੋਕਰੇਟ ਪਾਰਟੀ ਵੱਲੋਂ ਐਮੀ ਬੇਰਾ, ਜਿਮ ਕੂਪਰ ਤੇ ਡਾ. ਰਿਚਰਡ ਪਾਨ ਨੂੰ ਸਮਰਥਨ
NEXT STORY