ਸਿਡਨੀ (ਬਿਊਰੋ)— ਅਕਸਰ ਅਸੀਂ ਕਈ ਵਾਰੀ ਪੜ੍ਹਿਆ ਜਾਂ ਸੁਣਿਆ ਹੋਵੇਗਾ ਕਿ ਲਾਈਵ ਸ਼ੋਅ ਦੌਰਾਨ ਹਾਦਸੇ ਹੋ ਜਾਂਦੇ ਹਨ। ਇਨ੍ਹਾਂ ਹਾਦਸਿਆਂ ਵਿਚ ਕਈ ਵਾਰੀ ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਂਦੇ ਹਨ। ਕਿਸਮਤ ਸਾਥ ਦੇਵੇ ਤਾਂ ਕਈ ਵਾਰੀ ਅਜਿਹੇ ਹਾਦਸਿਆਂ ਵਿਚ ਕੋਈ ਨੁਕਸਾਨ ਨਹੀਂ ਹੁੰਦਾ। ਇਸੇ ਤਰ੍ਹਾਂ ਆਸਟ੍ਰੇਲੀਆ ਵਿਚ ਇਕ ਲਾਈਵ ਸ਼ੋਅ ਵਿਚ ਕੁਝ ਅਜਿਹਾ ਹੋਇਆ ਕਿ ਟੀ. ਵੀ. ਐਂਕਰ ਸਮੇਤ ਤਿੰਨ ਲੋਕ ਵਾਲ-ਵਾਲ ਬਚੇ।
ਅਸਲ ਵਿਚ ਇਕ ਲਾਈਵ ਸ਼ੋਅ ਟੈਲੀਕਾਸਟ ਦੌਰਾਨ ਇਕ ਸਾਇੰਸ ਮਾਹਰ ਕੋਕਾ ਕੋਲਾ ਦੀ ਬੋਤਲ ਨਾਲ ਪ੍ਰਯੋਗ ਕਰ ਰਹੇ ਸਨ। ਸਾਇੰਸ ਮਾਹਰ Jacob Stirckling ਨੇ ਬੋਤਲ ਵਿਚ ਤਰਲ ਨਾਈਟ੍ਰੋਜਨ ਭਰਿਆ ਅਤੇ ਐਂਕਰ ਨਤਾਸ਼ਾ ਬੀਲਿੰਗ ਨੂੰ ਬੋਤਲ ਪਲਟਣ ਲਈ ਕਿਹਾ ਪਰ ਉਸੇ ਵੇਲੇ ਬੋਤਲ ਟੇਢੀ ਹੋ ਗਈ ਅਤੇ ਧਮਾਕੇ ਨਾਲ ਇਕ ਰਾਕੇਟ ਵਾਂਗ ਉੱਡ ਗਈ। ਦਬਾਅ ਇੰਨਾ ਜ਼ਿਆਦਾ ਸੀ ਕਿ ਬੋਤਲ ਰੁੱਖ ਦੀ ਟਹਿਣੀ ਨੂੰ ਤੋੜਦੀ ਹੋਈ ਨਿਕਲ ਗਈ। ਐਂਕਰ ਨਤਾਸ਼ਾ ਦਾ ਚਿਹਰਾ ਕੁਝ ਹੀ ਇੰਚ ਦੀ ਦੂਰੀਂ ਤੋਂ ਮੁਸ਼ਕਲ ਨਾਲ ਬਚਿਆ।
ਪਾਣੀ-ਪਾਣੀ ਹੋਇਆ ਵਿਕਟੋਰੀਆ, ਮੀਂਹ ਨੇ ਤੋੜਿਆ 25 ਸਾਲਾਂ ਦਾ ਰਿਕਾਰਡ
NEXT STORY