ਸਿਡਨੀ— ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਇਸ ਮੌਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਖਾਸ ਸੰਦੇਸ਼ ਦਿੱਤਾ ਹੈ। ਵੀਰਵਾਰ ਦੀ ਸਵੇਰ ਨੂੰ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਸਿਡਨੀ ਦੇ ਬੁਰਵੁੱਡ ਗਰਲਜ਼ ਹਾਈ ਸਕੂਲ ਗਏ, ਜਿੱਥੇ ਉਨ੍ਹਾਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਸਕੂਲ ਪਹੁੰਚਦੇ ਹੀ ਟਰਨਬੁੱਲ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਇਸ ਲਈ ਉਨ੍ਹਾਂ ਨੇ ਧੰਨਵਾਦ ਜ਼ਾਹਰ ਕੀਤਾ। ਸਕੂਲ ਦੇ ਅਧਿਆਪਕਾ ਨੇ ਕਿਹਾ ਕਿ ਕੁੜੀਆਂ ਹਰ ਕੰਮ 'ਚ ਅੱਗੇ ਹਨ ਅਤੇ ਹਰ ਕੰਮ ਕਰ ਸਕਦੀਆਂ ਹਨ।
ਇਸ ਮੌਕੇ ਮਹਿਲਾ ਸੰਗਠਨਾਂ ਦੀ ਸੰਘੀ ਮੰਤਰੀ ਕੇਲੀ ਓਡੇਵਰ ਅਤੇ ਲਿਬਰਲ ਐੱਮ. ਪੀ. ਕਰੇਗ ਲਾਨਡੀ ਮੌਜੂਦ ਸਨ। ਟਰਨਬੁੱਲ ਨੇ ਕਿਹਾ ਕਿ ਸਾਲ 'ਚ 365 ਦਿਨ ਹੁੰਦੇ ਹਨ, ਜਿਨ੍ਹਾਂ 'ਚੋਂ ਅਸੀਂ ਇਕ ਦਿਨ ਔਰਤਾਂ ਲਈ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਹਰ ਦਿਨ ਔਰਤਾਂ ਦਾ ਹੈ, ਅੱਜ ਔਰਤਾਂ ਹਰ ਕੰਮ 'ਚ ਅੱਗੇ ਹਨ। ਰਾਜਨੀਤੀ ਵਿਚ ਵੀ ਔਰਤਾਂ ਲੰਬਾ ਸਮਾਂ ਬਿਤਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਟਰਨਬੁੱਲ ਨੇ ਕਿਹਾ ਕਿ ਆਸਟ੍ਰੇਲੀਅਨ ਸੰਸਦ ਅਤੇ ਮੰਤਰਾਲੇ 'ਚ ਬਹੁਤ ਸਾਰੀਆਂ ਔਰਤਾਂ ਮੰਤਰੀ ਹਨ। ਔਰਤਾਂ ਨੂੰ ਸਨਮਾਨ ਦੇਣ ਲਈ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਾਰਿਆਂ ਨੇ ਇਕ ਖਾਸ ਰਿਬਨ ਲਾਇਆ। ਟਰਨਬੁੱਲ ਨੇ ਵੀ ਰਿਬਨ ਲਾਇਆ ਅਤੇ ਕਿਹਾ ਕਿ ਹਰ ਕਿਸੇ ਨੂੰ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਔਰਤਾਂ ਬਾਰੇ ਮੈਂ ਹੋਰ ਵਿਆਖਿਆ ਨਹੀਂ ਕਰ ਸਕਦਾ, ਉਹ ਸਾਡੇ ਦੇਸ਼ ਦਾ ਮਾਣ ਹਨ। ਪੂਰੀ ਦੁਨੀਆ 'ਚ ਔਰਤਾਂ ਲਈ ਸਨਮਾਨ ਹੋਣਾ ਚਾਹੀਦਾ ਹੈ।
ਲੋਕਾਂ ਦਾ ਵ੍ਹਾਈਟ ਹਾਊਸ ਛੱਡਣਾ ਕੁਝ ਵੀ ਅਸਧਾਰਨ ਨਹੀਂ : ਸਾਰਾਹ ਸੈਂਡਰਸ
NEXT STORY