ਨੇਪਲਜ਼— ਇਟਲੀ ਦੇ ਸ਼ਹਿਰ ਅਰੈਜ਼ੋ ਦੀ ਰਹਿਣ ਵਾਲੀ 49 ਸਾਲਾਂ ਔਰਤ ਇਟਲੀ ਦੇ ਨੇਪਲਜ਼ ਵਿਚ ਪਿਛਲੇ 19 ਦਿਨਾਂ ਤੋਂ ਲਾਪਤਾ ਸੀ। ਇਸ ਔਰਤ ਨੂੰ ਇਟਲੀਅਨ ਪੁਲਸ ਨੇ ਇਟਲੀ ਦੇ ਹੀ ਖੇਤਰੀ ਇਲਾਕੇ ਕੈਂਪਾਨੀਆ ਤੋਂ ਲੱਭਿਆ ਹੈ, ਜੋ ਕੇ ਨੇਪਲਜ਼ ਸ਼ਹਿਰ ਵਿਚ ਹੀ ਪੈਂਦਾ ਹੈ। ਪੈਸੀ ਨਾਂ ਦੀ ਇਹ ਔਰਤ ਹੁਣ ਪੁਲਸ ਸਟੇਸ਼ਨ ਵਿਚ ਹੈ, ਜਿੱਥੇ ਜਾਂਚ ਕਰਤਾਵਾਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਹ ਔਰਤ ਆਪਣੀ ਇੱਛਾ ਨਾਲ ਵਿਕੈਰੋ-ਮਰਕੈਟੋ ਪੁਲਸ ਸਟੇਸ਼ਨ ਵਿਚ ਪੇਸ਼ ਹੋਈ, ਜੋ ਕਿ ਸੈਂਟਰਲ ਰੇਲਵੇ ਸਟੇਸ਼ਨ ਤੋਂ ਦੂਰ ਨਹੀਂ ਸੀ, ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਔਰਤ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਦੁਬਈ ਹਵਾਈ ਅੱਡਾ ਅਜਿਹੇ ਯਾਤਰੀਆਂ ਨੂੰ ਜਾਰੀ ਕਰੇਗਾ ਅਸਥਾਈ ਵੀਜ਼ਾ
NEXT STORY