ਇਟਲੀ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ

You Are HereInternational
Monday, January 08, 2018-3:24 PM

ਰੋਮ (ਕੈਂਥ)— ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਨਬੋਨੀਫਾਚੋ ਵਿਰੋਨਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਜਿਸ ਦੌਰਾਨ ਹਰਜੀਤ ਸਿੰਘ ਜੀਤਪਾਲ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰਵਾਈ ਗਈ।
ਇਸ ਮੌਕੇ ਇਟਲੀ ਦੀ ਲੇਗਾ ਨੋਰਦ ਪਾਰਟੀ ਦੇ ਮੈਂਬਰਾਂ ਪਾਬਲੋ ਪਾਤਰਨੋਸਤਰ ਸੈਕਟਰੀ ਜ਼ਿਲਾ ਵਿਰੋਨਾ ਲੇਗਾ ਨੋਰਦ, ਰੋਬੈਰਤੋ ਤੂਰੀ ਸਿਨਦਕੋ ਦੀ ਰੋਨਕਾ, ਦਾਵੀਦੇ ਕਰੇਆਸੀ ਕੋਨਸੇਲੇਆਰੇ ਕਮੂਨਾਲੇ ਸੰਨਯੋਵਾਨੀ ਇਲਾਰੀਉਨੇ, ਐਰਕੋਲੇ ਸਤੋਰਤੀ ਦੀਰੈਜੈਂਤੀ ਲੇਗਾ ਨੋਰਦ ਸੰਨਯੋਵਾਨੀ ਇਲਾਰੀਉਨੇ, ਅਲੇਗਰੀ ਪਾਬਲੋ ਦੀਰੈਜੈਂਤੀ ਲੇਗਾ ਨੋਰਦ ਸੰਨਯੋਵਾਨੀ ਇਲਾਰੀਉਨੇ, ਕਲਾਉਦੀਉ ਸਰਤੋਰੀ ਦੀਰੈਜਂਤੀ ਲੇਗਾ ਨੋਰਦ ਸੰਨਯੋਵਾਨੀ ਇਲਾਰੀਉਨੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਰਦਾਰ ਸੰਤੋਖ ਸਿੰਘ ਲਾਲੀ, ਹਰਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਪਰਮਜੀਤ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਭਾਰਤੀ ਭਾਈਚਾਰੇ ਦੀਆਂ ਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਨਬੋਨੀਫਾਚੋ ਵਿਖੇ ਸ਼ਿਰਕਤ ਕੀਤੀ।

Popular News

!-- -->