ਰੋਮ— ਇਟਲੀ ਦੀ ਸਰਕਾਰ 100 ਤੋਂ ਜ਼ਿਆਦਾ ਪੁਰਾਣੀਆਂ ਇਤਿਹਾਸਕ ਇਮਾਰਤਾਂ ਮੁੱਫਤ ਵਿਚ ਦੇ ਰਹੀ ਹੈ ਪਰ ਇਸ ਵਿਚ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਇਮਾਰਤਾਂ ਨੂੰ ਹਾਸਲ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਦੀ ਮੁਰੰਮਤ ਆਪ ਕਰਵਾਉਣੀ ਪਵੇਗੀ ਇਨ੍ਹਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣਾ ਪਵੇਗਾ। ਹਾਲਾਂਕਿ ਲੋਕ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਨ੍ਹਾਂ ਮਹਿਲਾਂ, ਟਾਵਰਾਂ ਅਤੇ ਫਾਰਮਹਾਊਸਾਂ ਦੀ ਚੋਣ ਕਰ ਸਕਣਗੇ। ਇਹ ਲੋਕ ਇਨ੍ਹਾਂ ਨੂੰ ਹੋਟਲਾਂ, ਸਪਾਅਜ਼ ਵਿਚ ਬਦਲ ਸਕਦੇ ਹਨ, ਜਿੱਥੇ ਜ਼ਿਆਦਾ ਤੋਂ ਜ਼ਿਆਦਾ ਸੈਲਾਨੀ ਆਉਣ।
ਇਟਲੀ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਪਹਿਲ ਨਾਲ ਸੈਲਾਨੀਆਂ ਨੂੰ ਭੀੜ-ਭਾੜ ਵਾਲੇ ਇਲਾਕਿਆਂ 'ਚੋਂ ਖਿੱਚ ਕੇ ਇਨ੍ਹਾਂ ਪੇਂਡੂ ਖੇਤਰਾਂ ਵਿਚ ਲਿਆਉਣ ਵਿਚ ਮਦਦ ਮਿਲੇਗੀ ਅਤੇ ਇੱਥੋਂ ਦੇ ਵਪਾਰ ਵਿਚ ਵਾਧਾ ਹੋਵੇਗਾ। ਇਕ ਜਾਣਕਾਰੀ ਦੇ ਮੁਤਾਬਕ ਅਜਿਹੀਆਂ 103 ਇਮਾਰਤਾਂ ਨੂੰ ਵੇਚਣ ਲਈ ਸੂਚੀ ਵਿਚ ਰੱਖਿਆ ਗਿਆ ਹੈ। ਇਸ ਪ੍ਰਾਜੈਕਟ ਦਾ ਐਲਾਨ ਇਟਲੀ ਦੇ ਰਣਨੀਤਿਕ ਟੂਰਿਸਟ ਪਲਾਨ ਅਧੀਨ ਕੀਤਾ ਗਿਆ ਹੈ। ਇਸ ਐਲਾਨ ਦਾ ਮਕਸਦ ਚਿਰਾਂ ਤੋਂ ਖਾਲੀ ਪਈਆਂ ਨਿੱਜੀ ਅਤੇ ਸਰਕਾਰੀ ਇਮਾਰਤਾਂ ਨੂੰ ਵਰਤੋਂ ਵਿਚ ਲਿਆਉਣਾ ਹੈ। ਇੰਨਾਂ ਹੀ ਨਹੀਂ ਇਨ੍ਹਾਂ ਇਮਾਰਤਾਂ ਨੂੰ ਲੈਣ ਲਈ ਅਰਜ਼ੀ ਭੇਜਣ ਵਾਲੇ ਬਿਨੈਕਾਰਾਂ ਨੂੰ ਉਸ ਪ੍ਰਾਪਰਟੀ ਨੂੰ ਟੂਰਿਸਟ ਫੈਸੀਲਿਟੀ ਵਿਚ ਤਬਦੀਲ ਕਰਨ ਬਾਰੇ ਆਪਣੀ ਯੋਜਨਾ ਵੀ ਦੱਸਣੀ ਪਵੇਗੀ। ਚੁਣੇ ਗਏ ਸਫਲ ਬਿਨੈਕਾਰਾਂ ਨੂੰ ਇਹ ਪ੍ਰਾਪਰਟੀ 9 ਤੋਂ 50 ਸਾਲਾਂ ਤੱਕ ਲੀਜ਼ 'ਤੇ ਦਿੱਤੀ ਜਾਵੇਗੀ।
ਟਰੰਪ ਨੇ ਕਿਹਾ— ਮੇਰਾ ਨਾਲ ਕੀਤਾ ਜਾਂਦੈ ਮਾੜਾ ਸਲੂਕ
NEXT STORY