ਰੋਮ,(ਵਿੱਕੀ ਬਟਾਲਾ)— ਇਟਲੀ ਦੇ ਸ਼ਹਿਰ ਵਿਚੈਂਸਾ 'ਚ 'ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ' ਵਿਖੇ ਸ੍ਰੀ ਹਰਿ ਰਾਇ ਸਾਹਿਬ ਜੀ ਅਤੇ ਆਗਮਨ ਪੁਰਬ ਭਗਤ ਰਵੀਦਾਸ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ । ਇਸ ਵਿਚ ਇੰਗਲੈਂਡ ਤੋਂ ਭਾਈ ਬਲਦੇਵ ਸਿੰਘ ਦੇ ਜੱਥੇ ਵਲੋਂ ਹਾਜਰੀ ਭਰੀ ਗਈ ਅਤੇ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ। ਇਹ ਪ੍ਰੋਗਰਾਮ ਸਮੂਹ ਇਲਾਕੇ ਦੀ ਸੰਗਤ ਅਤੇ ਗੁਰੂ ਘਰ ਦੀ ਕਮੇਟੀ ਦੇ ਸਹਿਯੋਗ ਸਦਕਾ ਕਰਵਾਏ ਗਏ। ਇਸ ਮੌਕੇ ਗੁਰੂ ਘਰ ਦੀ ਸਮੂਹ ਕਮੇਟੀ ਵਲੋਂ ਰਾਗੀ ਭਾਈ ਬਲਦੇਵ ਸਿੰਘ ਜੀ ਅਤੇ ਉਨ੍ਹਾਂ ਦੇ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਗੂਰੁ ਕੇ ਲੰਗਰ ਅਟੁੱਟ ਵਰਤਾਏ ਗਏ।
ਚਾਰ ਦੇਸ਼ਾਂ ਦੇ 14 ਲੱਖ ਬੱਚੇ ਭੁੱਖਮਰੀ ਦੀ ਕਗਾਰ 'ਤੇ : ਯੂਨੀਸੇਫ
NEXT STORY