ਕੈਨੇਡਾ ਦੀ ਧਰਤੀ 'ਤੇ ਪੈਰ ਪਾਇਆ ਹੀ ਸੀ ਕਿ ਮੌਤ ਨੇ ਆ ਘੇਰਿਆ, ਪੰਜਾਬ 'ਚ ਰਹਿੰਦੀ ਮਾਂ ਨੂੰ ਨਹੀਂ ਹੈ ਖ਼ਬਰ

You Are HereInternational
Saturday, February 18, 2017-3:00 PM
ਓਟਾਵਾ— ਕਹਿੰਦੇ ਹਨ ਕਿ ਜਿੱਥੇ ਮੌਤ ਲਿਖੀ ਹੁੰਦੀ ਹੈ, ਹੋਣੀ ਉੱਥੇ ਤੱਕ ਬੰਦੇ ਨੂੰ ਖਿੱਚ ਕੇ ਲੈ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਪੰਜਾਬ ਦੇ 21 ਸਾਲਾ ਗੱਭਰੂ ਜਸ਼ਨਪ੍ਰੀਤ ਸਿੰਘ ਸੰਧੂ ਨਾਲ, ਜਿਸ ਦੀ ਮੌਤ ਉਸ ਨੂੰ ਕੈਨੇਡਾ ਤੱਕ ਖਿੱਚ ਕੇ ਲੈ ਗਈ। ਜਸ਼ਨਪ੍ਰੀਤ ਕੁਝ ਦਿਨ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉੱਥੇ 10 ਫਰਵਰੀ ਨੂੰ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਵੈਨਕੂਵਰ ਦੇ ਸੈਂਟ ਪਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕੈਨੇਡਾ ਵਿਚ ਵਧੀਆ ਜ਼ਿੰਦਗੀ ਦਾ ਸੁਪਨਾ ਦੇਖਣ ਵਾਲੇ ਜਸ਼ਨਪ੍ਰੀਤ ਨੇ ਹਸਪਤਾਲ ਦੇ ਬੈੱਡ 'ਤੇ ਆਖਰੀ ਸਾਹ ਲਏ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜਸ਼ਨਪ੍ਰੀਤ ਦੇ ਪਿਤਾ ਦਾ ਦਿਹਾਂਤ ਬੀਤੇ ਸਾਲ ਹੋਇਆ ਸੀ। ਅਜੇ ਉਸ ਤੋਂ ਦੁੱਖ ਤੋਂ ਪਰਿਵਾਰ ਉੱਭਰ ਵੀ ਨਹੀਂ ਸਕਿਆ ਸੀ ਕਿ ਜਸ਼ਨਪ੍ਰੀਤ ਦੀ ਅਚਾਨਕ ਹੋਈ ਮੌਤ ਨਾਲ ਉਨ੍ਹਾਂ 'ਤੇ ਦੁੱਖਾਂ ਦਾ ਇਕ ਹੋਰ ਪਹਾੜ ਟੁੱਟ ਗਿਆ ਹੈ। ਜਸ਼ਨਪ੍ਰੀਤ ਦੀ ਮਾਂ ਨੂੰ ਫਿਲਹਾਲ ਇਸ ਬਾਰੇ ਦੱਸਿਆ ਨਹੀਂ ਗਿਆ ਹੈ, ਪਰ ਉਹ ਜਾਂਦੀ ਵਾਰ ਆਪਣੇ ਪੁੱਤਰ ਦਾ ਮੂੰਹ ਦੇਖ ਲਵੇ, ਇਸ ਲਈ ਤੁਹਾਡੀ ਮਦਦ ਦੀ ਲੋੜ ਹੈ। ਜਸ਼ਨਪ੍ਰੀਤ ਦੇ ਦੋਸਤ ਅਤੇ ਹੋਰ ਲੋਕ ਉਸ ਦੀ ਲਾਸ਼ ਨੂੰ ਪੰਜਾਬ ਭੇਜਣ ਲਈ ਫੰਡ ਇਕੱਠੇ ਕਰ ਰਹੇ ਹਨ। ਇਸ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਿੰਕ https://www.gofundme.com/jashansingh 'ਤੇ ਜਾ ਕੇ ਤੁਸੀਂ ਵੀ ਜਸ਼ਨਪ੍ਰੀਤ ਨੂੰ ਆਖਰੀ ਵਾਰ ਉਸ ਦੀ ਮਾਂ ਨਾਲ ਮਿਲਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹੋ।

About The Author

Kulvinder Mahi

Kulvinder Mahi is News Editor at Jagbani.

Popular News

!-- -->