ਮਿਲਾਵਟ ਵਾਲਾ ਤੇਲ ਵੇਚਣ ਵਾਲੇ ਪੰਜਾਬੀ ਬਿਜਨੇਸਮੈਨ ਨੂੰ ਹੋਈ ਜੇਲ

You Are HereInternational
Friday, April 21, 2017-4:32 PM
ਲੰਡਨ (ਰਾਜਵੀਰ ਸਮਰਾ)— ਰੋਸਟਰ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਚਰਨਜੀਤ ਸਿੰਘ ਰੰਧਾਵਾ ਨੂੰ ਆਪਣੇ ਗੈਸ ਸਟੇਸ਼ਨ 'ਤੇ ਵੱਖ-ਵੱਖ ਤਰ੍ਹਾਂ ਦਾ ਤੇਲ ਮਿਲਾ ਕੇ ਵੇਚਣ ਅਤੇ ਟੈਕਸਾਂ ਰਾਹੀਂ 79,000 ਪੌਂਡ ਦੀ ਹੇਰਾਫੇਰੀ ਤਹਿਤ ਦੋ ਸਾਲ ਦੀ ਜੇਲ ਹੋ ਗਈ ਹੈ। ਸਥਾਨਕ ਮੈਜਿਸਟਰੇਟ ਦੀ ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਚਰਨਜੀਤ ਸਿੰਘ ਰੰਧਾਵਾ (51)ਵਾਸੀ ਮੇਨ ਰੋਡ, ਹਾਲੋ, ਰੋਸਟਰਸ਼ਾਇਰ ਨੇ ਆਪਣੀ ਕੰਪਨੀ ਜੀ. ਆਰ ਫਿਊਲਜ਼ ਵਿਖੇ ਸਸਤੇ ਤੇਲ ਦਾ ਮਿਸ਼ਰਣ ਕਰਕੇ ਵੇਚਿਆ ਸੀ। ਉਹ ਟੈਕਸ ਰਹਿਤ ਸਸਤੇ ਤੇਲ ਖਰੀਦਦਾ ਸੀ ਅਤੇ ਅਤੇ ਉਨ੍ਹਾਂ ਨੂੰ ਡੀਜ਼ਲ ਵਿਚ ਮਿਲਾ ਕਿ ਵੇਚਦਾ ਸੀ।|ਇਸ ਤਰ੍ਹਾਂ ਉਹ ਤੇਲ 'ਤੇ ਟੈਕਸਾਂ ਰਾਹੀਂ ਵਧੇਰੇ ਕਮਾਈ ਕਰ ਲੈਂਦਾ ਸੀ। ਇਹ ਧੋਖਾਧੜੀ ਇਕ ਟੈਕਸੀ ਵਿਚ ਰੰਧਾਵਾ ਦੇ ਪੈਟਰੋਲ ਸਟੇਸ਼ਨ ਤੋਂ ਪੁਆਏ ਤੇਲ ਦੀ ਜਾਂਚ ਉਪਰੰਤ ਸਾਹਮਣੇ ਆਈ ਸੀ। ਰੈਵੇਨਿਊ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਰੰਧਾਵਾ ਨੇ ਨਾ ਸਿਰਫ ਟੈਕਸਾਂ ਦੀ ਚੋਰੀ ਕੀਤੀ, ਸਗੋਂ ਉਸ ਨੇ ਈਮਾਨਦਾਰ ਗਾਹਕਾਂ ਨਾਲ ਵੀ ਧੋਖਾ ਕੀਤਾ ਸੀ।|ਅਦਾਲਤ 'ਚ ਦੱਸਿਆ ਗਿਆ ਕਿ ਰੰਧਾਵਾ ਇਸ ਧੋਖਾਧੜੀ ਰਾਹੀਂ ਸ਼ਾਨਦਾਰ ਜੀਵਨ ਬਸਰ ਕਰ ਰਿਹਾ ਸੀ, ਜਿਸ ਕੋਲ ਦੋ ਮਹਿੰਗੀਆਂ ਕਾਰਾਂ ਹਨ। ਇਸ ਧੋਖਾਧੜੀ ਤਹਿਤ ਰੰਧਾਵਾ ਨੂੰ ਪਿਛਲੇ ਮਹੀਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਦ ਕਿ ਹੁਣ ਅਦਾਲਤ ਨੇ ਉਸ ਦੀ ਕਾਲੀ ਕਮਾਈ 'ਚੋਂ 24,804 ਪੌਂਡ ਜ਼ਬਤ ਕਰ ਲਏ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.