ਟੋਰਾਂਟੋ— ਕਬੱਡੀ ਜਗਤ ਦਾ ਚਹੇਤਾ ਜਤਿੰਦਰ 'ਜੈੱਟ' ਬਾਸੀ 39 ਸਾਲਾਂ ਦੀ ਭਰੀ ਜਵਾਨੀ ਵਿਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਜਤਿੰਦਰ ਉਰਫ ਜੈੱਟ ਬਾਸੀ 14 ਅਪ੍ਰੈਲ, 2017 ਨੂੰ ਕੈਂਸਰ ਨਾਲ ਲੜਦਾ ਹੋਇਆ ਜ਼ਿੰਦਗੀ ਦੀ ਜੰਗ ਹਾਰ ਗਿਆ। ਕਬੱਡੀ ਜਗਤ ਵਿਚ ਉਸ ਨੂੰ ਹਮੇਸ਼ਾ ਉਸ ਦੇ ਅਣਮੁੱਲੇ ਯੋਗਦਾਨ ਲਈ ਯਾਦ ਕੀਤਾ ਜਾਵੇਗਾ। ਜੈੱਟ, ਕਬੱਡੀ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ। ਉਸ ਨੇ ਉੱਤਰੀ ਅਮਰੀਕਾ ਵਿਚ ਕਬੱਡੀ ਦੇ ਹਰ ਮੁਕਾਬਲੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ 'ਜੈੱਟ ਕਬੱਡੀ ਡਾਟ ਕਾਮ' ਦੀ ਸ਼ੁਰੂਆਤ ਕੀਤੀ ਸੀ। ਉਹ ਕੈਨੇਡਾ ਦੇ ਉੱਘੇ ਨਿਊਜ਼ ਚੈਨਲ 'ਸੀਟੀਵੀ ਵੈਨਕੂਵਰ ਆਈਲੈਂਡ' ਨਿਊਜ਼ ਟੀਮ ਨਾਲ ਵੀ ਜੁੜਿਆ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਸੈਂਡੀ, ਦੋ ਬੇਟੇ ਰੋਮਨ ਅਤੇ ਬੌਬੀ ਅਤੇ ਆਪਣੇ ਮਾਪਿਆਂ ਨੂੰ ਛੱਡ ਗਿਆ ਹੈ।
ਜੈੱਟ ਸਦਾ ਹੱਸਦੇ ਰਹਿਣ ਅਤੇ ਦੂਜਿਆਂ ਨੂੰ ਹਸਾਉਣ ਵਾਲਾ ਵਿਅਕਤੀ ਸੀ। ਉਹ ਜ਼ਿੰਦਾਦਿਲ ਸੀ ਅਤੇ ਜ਼ਿੰਦਗੀ ਨਾਲ ਭਰਿਆ ਹੋਇਆ ਸੀ। ਉਸ ਦੇ ਜਾਣ ਨਾਲ ਕਬੱਡੀ ਜਗਤ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ। ਪੂਰੀ ਦੁਨੀਆ ਵਿਚ ਜਿੱਥੇ ਵੀ ਕਦੇ ਕੌਡੀਆਂ ਪੈਣਗੀਆਂ ਤਾਂ ਜੈੱਟ ਬਾਸੀ ਦਾ ਨਾਂ ਇਸ ਖੇਡ ਨੂੰ ਪ੍ਰਮੋਟ ਕਰਨ ਵਾਲਿਆਂ ਵਿਚ ਬੜੀ ਸ਼ਾਨ ਨਾਲ ਬੋਲਿਆ ਜਾਵੇਗਾ। ਦੁੱਖ ਦੀ ਇਸ ਘੜੀ ਵਿਚ ਜੈੱਟ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਇਕ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜੇਕਰ ਤੁਸੀਂ ਵੀ ਕਬੱਡੀ 'ਤੇ ਆਪਣਾ ਸਾਰਾ ਪਿਆਰ ਲੁਟਾਉਣ ਵਾਲੇ ਇਸ ਗੱਭਰੂ ਦੇ ਪਰਿਵਾਰ ਦੀ ਬਾਂਹ ਫੜਨਾ ਚਾਹੁੰਦੇ ਹੋ ਤਾਂ 'ਗੋ ਫੰਡ ਮੀ' ਪੇਜ ਦੇ ਇਸ https://www.gofundme.com/jett-bassi-memorial-fund ਲਿੰਕ 'ਤੇ ਜਾ ਕੇ ਬਣਦਾ ਦਾਨ ਦੇ ਸਕਦੇ ਹੋ।
ਬਰੈਂਪਟਨ 'ਚ ਹੋਈ ਗੋਲੀਬਾਰੀ ਦੌਰਾਨ 1 ਵਿਅਕਤੀ ਦੀ ਮੌਤ
NEXT STORY