ਕੈਨਬਰਾ— ਕਾਰ ਦੇ ਟਾਇਰ 'ਚ ਜੇਕਰ ਕੋਈ ਫੱਸ ਜਾਵੇ ਅਤੇ ਉਸ ਤੋਂ ਬਾਅਦ 1 ਜਾਂ 2 ਨਹੀਂ ਸਗੋਂ 16 ਕਿਲੋਮੀਟਰ ਤਕ ਦਾ ਸਫਰ ਤੈਅ ਕਰੇ ਤਾਂ ਸੋਚੋ ਉਸ ਦਾ ਕੀ ਹਾਲ ਹੋਵੇਗਾ, ਉਹ ਤਾਂ ਮਰ ਜੀ ਜਾਵੇਗਾ। ਆਸਟਰੇਲੀਆ ਦੇ ਐਡੀਲੇਡ ਸ਼ਹਿਰ 'ਚ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਇਕ ਛੋਟੀ ਜਿਹੀ ਫੀਮੇਲ ਕੋਆਲਾ ਇਕ ਕਾਰ ਦੇ ਟਾਇਰ 'ਚ ਫੱਸ ਗਈ ਅਤੇ ਉਸ ਕਾਰ ਦੇ 16 ਕਿਲੋਮੀਟਰ ਚੱਲਣ ਤਕ ਉਸ ਸਮੇਂ ਫੱਸੀ ਰਹੀ ਪਰ ਇਸ ਦਾ ਬਾਵਜੂਦ ਉਹ ਜਿਉਂਦੀ ਰਹੀ। ਐਡੀਲੇਡ ਦੇ ਪਹਾੜੀ ਇਲਾਕੇ 'ਚ ਇਕ ਕਾਰ ਖੜ੍ਹੀ ਸੀ, ਉਦੋਂ ਇਕ ਫੀਮੇਲ ਕੋਆਲਾ ਉਸ ਕਾਰ ਦੇ ਟਾਇਰ 'ਚ ਜਾ ਕੇ ਬੈਠ ਗਈ। ਡਰਾਇਵਰ ਨੇ ਕਾਰ ਚਲਾਉਣੀ ਸ਼ੁਰੂ ਕੀਤੀ ਅਤੇ 16 ਕਿਲੋਮੀਟਰ ਕਾਰ ਚਲਾਉਣ ਤੋਂ ਬਾਅਦ ਉਸ ਨੂੰ ਕਿਸੇ ਜਾਨਵਰ ਦੇ ਚਿੱਕਣ ਦੀ ਆਵਾਜ਼ ਸੁਣਾਈ ਦਿੱਤੀ। ਡਰਾਇਵਰ ਨੇ ਕਾਰ ਰੋਕ ਕੇ ਦੇਖਿਆ ਤਾਂ ਆਪਣੀ ਦੇ ਟਾਇਲਟ 'ਚ ਕੋਆਲਾ ਨੂੰ ਫੱਸਿਆ ਦੇਖਿਆ। ਉਸ ਤੋਂ ਬਾਅਦ ਉਨ੍ਹਾਂ ਨੇ ਫਾਨਾ ਬਚਾਅ ਚੈਰਿਟੀ ਦੀ ਟੀਮ ਨੂੰ ਬੁਲਾਇਆ, ਜਿਨ੍ਹਾਂ ਦੀ ਮਦਦ ਨਾਲ ਕੋਆਲਾ ਨੂੰ ਟਾਇਰ ਤੋਂ ਕੱਢਿਆ ਗਿਆ। ਕੋਆਲਾ ਨੂੰ ਕੁਝ ਦਿਨ ਦੇਖਭਾਲ ਲਈ ਰੱਖਿਆ ਗਿਆ ਅਤੇ ਇਲਾਜ ਤੋਂ ਬਾਅਦ ਉਸ ਨੂੰ ਮੁੜ ਜੰਗਲ 'ਚ ਛੱਡ ਦਿੱਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਇਹ ਜਾਨਵਰ ਆਸਟਰੇਲੀਆ 'ਚ ਪਾਏ ਜਾਂਦੇ ਹਨ। ਇਹ ਇਕ ਲੁਪਤ ਹੁੰਦੀ ਪ੍ਰਜਾਤੀ ਹੈ। ਇਹ ਜਾਨਵਰ ਦਿਨ 'ਚ 20 ਘੰਟੇ ਸੋਂਦੇ ਹਨ। ਦਰੱਖਤਾਂ 'ਤੇ ਰਹਿਣ ਵਾਲਾ ਇਹ ਜਾਨਵਰ ਆਸਟਰੇਲੀਆ ਦੇ ਲੋਕਾਂ ਨੂੰ ਕਾਫੀ ਪਸੰਦ ਹੈ।
ਕੁਝ ਇਸ ਅੰਦਾਜ਼ 'ਚ ਸਬਜ਼ੀਆਂ ਲੈ ਕੇ ਸ਼ੋਅ 'ਚ ਪਹੁੰਚੇ ਇਹ ਕਿਸਾਨ
NEXT STORY