ਸ਼ੇਂਡੋਂਗ,(ਚੀਨ)— ਬੱਚੇ ਕਾਫੀ ਸ਼ਰਾਰਤੀ ਹੁੰਦੇ ਹਨ ਅਤੇ ਜੇਕਰ ਕੰਟਰੋਲ ਵਿਚ ਨਹੀਂ ਹੁੰਦੇ ਤਾਂ ਉਹ ਘਰ 'ਚ ਤਬਾਹੀ ਮਚਾ ਸਕਦੇ ਹਨ, ਖਾਸ ਕਰ ਕੇ ਜਦੋਂ ਉਹ ਘਰ 'ਚ ਇਕੱਲੇ ਹੁੰਦੇ ਹਨ। ਅਜਿਹਾ ਹੀ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਚੀਨ 'ਚ, ਜਿੱਥੇ 5 ਸਾਲ ਦੇ ਚੀਨੀ ਲੜਕੇ ਨੇ ਆਪਣੇ ਪਿਤਾ ਵਲੋਂ ਲੁਕੋ ਕੇ ਰੱਖੀ ਨਕਦੀ ਨੂੰ ਲੀਰੋ-ਲੀਰ ਕਰ ਦਿੱਤਾ।
ਇਹ ਘਟਨਾ ਚੀਨ ਦੇ ਸ਼ੇਂਡੋਂਗ ਸੂਬੇ ਦੇ ਕਵਿੰਗਦਾਓ ਦੀ ਹੈ, ਜਿੱਥੇ ਰਹਿਣ ਵਾਲੇ ਗਾਓ ਨਾਂ ਦੇ ਬਦਕਿਸਮਤੀ ਬਾਪ ਨਾਲ ਇਹ ਘਟਨਾ ਵਾਪਰੀ। ਗਾਓ ਕਿਸੇ ਕੰਮ ਤੋਂ ਘਰ 'ਚੋਂ ਬਾਹਰ ਗਏ ਸਨ। ਘਰ 'ਚ ਉਨ੍ਹਾਂ ਦਾ 5 ਸਾਲਾ ਬੇਟਾ ਇਕੱਲਾ ਸੀ, ਘਰ 'ਚ ਕੋਈ ਹੋਰ ਸ਼ਖਸ ਨਹੀਂ ਸੀ। ਘਰ ਵਿਚ ਇਕੱਲੇ ਬੇਟੇ ਨੇ ਪਿਤਾ ਦੇ ਲੁਕੋ ਕੇ ਰੱਖੇ ਪੈਸੇ ਲੱਭ ਲਏ। ਬੱਚੇ ਨੇ 50,000 ਯੁਆਨ (ਲਗਭਗ 4 ਲੱਖ 70 ਹਜ਼ਾਰ ਰੁਪਏ) ਟੁਕੜੇ-ਟੁਕੜੇ ਕਰ ਦਿੱਤੇ। ਪਿਤਾ ਗਾਓ ਜਦੋਂ ਘਰ ਪਰਤਿਆ ਤਾਂ ਬੇਟੇ ਦੇ ਕਾਰਨਾਮੇ ਨੂੰ ਦੇਖ ਕੇ ਹੱਕਾ-ਬੱਕਾ ਰਹਿ ਗਿਆ।
ਪਿਤਾ ਨੇ ਜਲਦੀ 'ਚ ਫੱਟੇ ਹੋਏ ਨੋਟਾਂ ਨੂੰ ਲੈ ਕੇ ਨੇੜੇ ਦੇ ਬੈਂਕ 'ਚ ਪਹੁੰਚਿਆ ਅਤੇ ਬੈਂਕ ਕਰਮਚਾਰੀਆਂ ਨੂੰ ਬਦਲਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਗਾਓ ਨੇ ਟੇਪ ਲਾ ਕੇ ਨੋਟਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਤਾਂ 3-4 ਹਿੱਸਿਆਂ ਵਿਚ ਸਨ, ਜਿਨ੍ਹਾਂ ਨੂੰ ਜੋੜਨਾ ਆਸਾਨ ਨਹੀਂ ਸੀ।
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਇਟਲੀ ਵਲੋ ਤੀਜੇ ਕਬੱਡੀ ਸਬੰਧੀ ਵਿਚਾਰਾਂ
NEXT STORY