ਆਸਟਰੇਲੀਆ— ਕੂਬਰ ਪੇਡੀ ਸਾਊਥ ਆਸਟਰੇਲੀਆ 'ਚ ਇਕ ਛੋਟਾ ਜਿਹਾ ਪਿੰਡ ਹੈ। ਇਥੋਂ ਦੇ 60 ਫੀਸਦੀ ਲੋਕ ਅੰਡਰਗ੍ਰਾਊਂਡ ਘਰਾਂ 'ਚ ਰਹਿੰਦੇ ਹਨ। ਇਹ ਜਗ੍ਹਾਂ ਮਜ਼ਦੂਰਾਂ ਨੂੰ ਪਸੰਦ ਆਈ, ਇਸ ਲਈ ਉਨ੍ਹਾਂ ਨੇ ਇਨ੍ਹਾਂ 'ਚ ਕਈ ਕਮਰੇ ਬਣਾ ਕੇ ਇਥੇ ਰਹਿਣਾ ਸ਼ੁਰੂ ਕਰ ਦਿੱਤਾ।
ਜ਼ਮੀਨ ਦੇ ਹੇਠਾਂ ਇਹ ਘਰ ਸੁੱਖ-ਸੁਵਿਧਾਵਾਂ ਨਾਲ ਲੈਸ ਹਨ। ਇਸ ਤਰ੍ਹਾਂ ਦੇ ਇਥੇ 1500 ਘਰ ਹਨ, ਜਿਨ੍ਹਾਂ 'ਚ 3500 ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਇਥੇ ਗਰਮੀ 'ਚ ਨਾ ਤਾਂ ਏ. ਸੀ ਦੀ ਜ਼ਰੂਰਤ ਹੈ ਅਤੇ ਨਾ ਸਰਦੀ 'ਚ ਹੀਟਰ ਦੀ। ਜ਼ਮੀਨ ਦੇ ਅੰਦਰ ਹੋਣ ਕਾਰਨ ਇਥੇ ਤਾਪਮਾਨ ਹਮੇਸ਼ਾ ਅਰਾਮਦਾਇਕ ਰਹਿੰਦਾ ਹੈ। ਲੋਕ ਇਥੇ ਬਹੁਤ ਮਜ਼ੇ ਨਾਲ ਬਿਨਾਂ ਕਿਸੇ ਪਰੇਸ਼ਾਨੀ ਦੇ ਰਹਿੰਦੇ ਹਨ। ਅੰਡਰਗ੍ਰਾਊਂਡ ਮਕਾਨਾਂ ਦੇ ਨਾਲ ਹੀ ਇਥੇ ਸਟੋਰ, ਬਾਰ, ਕਸੀਨੋ, ਮਿਊਜ਼ੀਅਮ ਅਤੇ ਚਰਚ ਦੇ ਨਾਲ ਬਹੁਤ ਕੁਝ ਮੌਜੂਦ ਹੈ। ਇਥੇ ਕਈ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਹ ਜਗ੍ਹਾ ਹੁਣ ਹਾਟ ਟੂਰਿਜ਼ਮ ਡੈਸਟੀਨੇਸ਼ਨ ਬਣ ਚੁੱਕੀ ਹੈ। ਆਸਟਰੇਲੀਆ ਆਉਣ ਵਾਲੇ ਲੋਕ ਇਸ ਪਿੰਡ ਨੂੰ ਦੇਖਣ ਲਈ ਆਉਂਦੇ ਹਨ।
ਬ੍ਰਿਟਿਸ਼ ਕੋਲੰਬੀਆ ਵਿਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰ ਛੱਡਣ ਲਈ ਹੋਏ ਮਜਬੂਰ
NEXT STORY