ਸਿਡਨੀ,(ਭਾਸ਼ਾ) — ਅਮਰੀਕਾ ਦੇ ਲਾਸ ਵੇਗਾਸ 'ਚ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਹਮਲਾਵਰ ਸਟੀਫਨ ਪੈਡਾਕ ਦੀ ਸਹਿਯੋਗੀ ਇਕ ਆਸਟ੍ਰੇੇਲੀਆਈ ਔਰਤ ਹੈ, ਜੋ ਕਿ 20 ਸਾਲ ਪਹਿਲਾਂ ਕੈਸੀਨੋ 'ਚ ਕੰਮ ਕਰਨ ਲਈ ਅਮਰੀਕਾ ਗਈ ਸੀ। ਇਸ ਔਰਤ ਦਾ ਨਾਂ ਮਾਰੀਲੋਉ ਡੈਨਲੀ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਤਲੇਆਮ ਦੇ ਸਮੇਂ ਉਹ ਦੇਸ਼ ਤੋਂ ਬਾਹਰ ਸੀ।
ਓਧਰ ਆਸਟ੍ਰੇਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਟਵੀਟ ਕੀਤਾ, ''ਮੈਂ ਸਮਝਦੀ ਹਾਂ ਕਿ ਅਮਰੀਕੀ ਅਧਿਕਾਰੀਆਂ ਨੇ ਇਸ ਕਤਲੇਆਮ ਵਿਚ ਡੈਨਲੀ ਦੀ ਕਿਸੇ ਤਰ੍ਹਾਂ ਦੀ ਭੂਮਿਕਾ ਨਾ ਹੋਣ ਬਾਰੇ ਮੰਨ ਲਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੈਨਲੀ ਬਾਰੇ ਅਮਰੀਕੀ ਅਧਿਕਾਰੀ ਸਾਡੇ ਨਾਲ ਸੰਪਰਕ ਵਿਚ ਹਨ।'' ਜੂਲੀ ਨੇ ਕਿਹਾ ਕਿ ਅਜਿਹੀ ਰਿਪੋਰਟ ਹੈ ਕਿ ਉਸ ਦੀ ਆਈ.ਡੀ. ਮਾਂਡਲੇ ਬੇਅ ਹੋਟਲ ਦੀ ਬੁਕਿੰਗ 'ਚ ਵਰਤੋਂ ਹੋਈ ਸੀ, ਜਿੱਥੇ ਉਸ ਦਾ ਸਾਥੀ ਪੈਡਾਕ ਠਹਿਰਿਆ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੀ ਅਸੀਂ ਕਰ ਸਕਦੇ ਹਾਂ, ਆਸਟ੍ਰੇਲੀਆ ਉਨ੍ਹਾਂ ਦੀ ਜਾਂਚ 'ਚ ਅਮਰੀਕੀ ਅਧਿਕਾਰੀਆਂ ਦੀ ਮਦਦ ਕਰੇਗਾ ਪਰ ਅਸੀਂ ਮਾਰੀਲੋਉ ਡੈਨਲੀ ਨਾਲ ਸਿੱਧੇ ਸੰਪਰਕ ਵਿਚ ਨਹੀਂ ਹਾਂ।'' ਅਮਰੀਕੀ ਰਿਪੋਰਟਾਂ ਅਤੇ ਅਧਿਕਾਰੀਆਂ ਨੇ ਕਿਹਾ ਕਿ ਡੈਨਲੀ ਜਾਂ ਤਾਂ ਫਿਲਪੀਨਜ਼ ਵਿਚ ਹੈ ਜਾਂ ਜਾਪਾਨ ਵਿਚ ਪਰ ਦੋਵੇਂ ਦੇਸ਼ ਉਸ ਦਾ ਅਤਾ-ਪਤਾ ਨਹੀਂ ਦੱਸ ਸਕੇ। ਆਸਟ੍ਰੇਲੀਆਈ ਮੀਡੀਆ ਨੇ ਦੱਸਿਆ ਕਿ ਉਹ ਤਿੰਨ ਸਹੇਲੀਆਂ ਨਾਲ ਫਿਲਪੀਨਜ਼ 'ਚ ਛੁੱਟੀਆਂ ਮਨਾ ਰਹੀ ਹੈ। ਓਧਰ ਡੈਨਲੀ ਦਾ ਪਰਿਵਾਰ ਇਸ ਗੱਲ ਤੋਂ ਹੈਰਾਨ ਪਰੇਸ਼ਾਨ ਹੈ ਕਿ ਉਹ ਦੋਸ਼ੀ ਹਮਲਾਵਰ ਦੀ ਸਹਿਯੋਗੀ ਸੀ।
ਦੱਸਣਯੋਗ ਹੈ ਕਿ ਬੀਤ ਐਤਵਾਰ ਨੂੰ ਅਮਰੀਕਾ ਦੇ ਲਾਸ ਵੇਗਾਸ 'ਚ ਮਾਂਡਲੇ ਬੇਅ ਹੋਟਲ ਦੇ ਨੇੜੇ ਇਕ ਸੰਗੀਤ ਸਮਾਗਮ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਨੂੰ ਸਟੀਫਨ ਪੈਡਾਕ ਨਾਂ ਦੇ ਹਮਲਾਵਰ ਨੇ ਅੰਜ਼ਾਮ ਦਿੱਤੀ ਸੀ। ਘਟਨਾ ਵਿਚ 59 ਲੋਕਾਂ ਦੀ ਮੌਤ ਹੋ ਗਈ ਅਤੇ 527 ਹੋਰ ਜ਼ਖਮੀ ਹੋਏ ਹਨ।
ਹੰਝੂਆਂ ਅਤੇ ਅੰਡੇ ਦੀ ਸਫੇਦੀ ਦੇ ਪ੍ਰੋਟੀਨ ਤੋਂ ਬਣ ਸਕਦੀ ਹੈ ਬਿਜਲੀ
NEXT STORY