ਲੰਡਨ— ਬ੍ਰਿਟੇਨ ਵਿਚ ਇਕ ਸਫਲ ਪਰਵਾਸੀ ਭਾਰਤੀ ਕਾਰੋਬਾਰੀ ਰਮਿੰਦਰ ਸਿੰਘ ਰੇਂਜਰ ਉਰਫ ਰਾਮੀ ਨੂੰ ਵਪਾਰ, ਪਰਉਪਕਾਰ ਅਤੇ ਸਮਾਜਿਕ ਏਕਤਾ ਨੂੰ ਬੜ੍ਹਾਵਾ ਦੇਣ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ ਹੈ। ਕਿਸੇ ਪਰਵਾਸੀ ਭਾਰਤੀ ਨੂੰ ਬੇਗਾਨੇ ਦੇਸ਼ ਵਿਚ ਦਿੱਤਾ ਗਿਆ ਇਹ ਸਨਮਾਨ ਬਹੁਤ ਵੱਡਾ ਹੈ ਪਰ ਰਾਮੀ ਰੇਂਜਰ ਦਾ ਕੱਦ ਉਸ ਤੋਂ ਵੀ ਵੱਡਾ ਹੈ। ਪੰਜਾਬ ਦੇ ਪਟਿਆਲਾ ਤੋਂ ਮਿਹਨਤ ਦੀ ਸਿਆਹੀ ਨਾਲ ਆਪਣੇ ਮੁਕੱਦਰ ਨੂੰ ਬਦਲਣ ਵਾਲੇ ਰਾਮੀ ਦਾ ਸਫਰ ਕਿਸੇ ਲਈ ਹਰ ਕਿਸੇ ਲਈ ਪ੍ਰ੍ਰੇਰਣਾਦਾਇਕ ਹੈ। ਕਮਾਂਡਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ ਅਤੇ ਸਨ ਮਾਰਕ ਲਿਮਟਿਡ ਦੇ ਮੁਖੀ ਰਾਮੀ ਰੇਂਜਰ ਨੂੰ ਵੀਰਵਾਰ ਨੂੰ ਵੈਸਟ ਲੰਡਨ ਯੂਨੀਵਰਸਿਟੀ ਨੇ ਡੀ. ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ ਤਾਂ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ। ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਰਾਮੀ ਨੂੰ ਇਸ ਤਰ੍ਹਾਂ ਦਾ ਸਨਮਾਨ ਦਿੱਤਾ ਗਿਆ ਹੋਵੇ। ਲੰਡਨ ਵਿਚ ਆਏ ਦਿਨ ਉਸ ਨੂੰ ਕੋਈ ਨਾ ਕੋਈ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ।
ਰਾਮੀ ਦਾ ਜਨਮ ਪਾਕਿਸਤਾਨ ਦੇ ਗੁਜਰਾਂਵਾਲਾ ਵਿਚ ਜੁਲਾਈ, 1947 ਵਿਚ ਹੋਇਆ ਸੀ। ਜਨਮ ਲੈਂਦੇ ਹੀ ਦੇਸ਼ ਦੀ ਹੋਈ ਵੰਡ ਨੇ ਉਸ ਦੇ ਸਿਰ ਤੋਂ ਪਿਤਾ ਦਾ ਹੱਥ ਖੋਹ ਲਿਆ ਅਤੇ ਘਰੋਂ-ਬੇਘਰ ਕਰ ਦਿੱਤਾ। ਉਸ ਦਾ ਬਚਪਨ ਪਟਿਆਲਾ ਦੇ ਰੀਫਿਊਜੀ ਕੈਂਪ ਵਿਚ ਆਪਣੀ ਵਿਧਵਾ ਮਾਂ ਅਤੇ ਸੱਤ ਭੈਣ-ਭਰਾਵਾਂ ਨਾਲ ਧੱਕੇ ਖਾਂਦੇ ਹੋਏ ਬੀਤਿਆ। ਰਾਮੀ ਦੀ ਵਿਧਵਾ ਮਾਂ ਨੇ ਉਨ੍ਹਾਂ ਨੂੰ ਮਿਹਨਤ ਨਾਲ ਪਾਲਿਆ ਅਤੇ ਜੀਵਨ ਦੇ ਅਜਿਹੇ ਸਿਧਾਂਤਾਂ ਦਾ ਖਜ਼ਾਨਾ ਦਿੱਤਾ ਕਿ ਅੱਜ ਰਾਮੀ ਲੰਡਨ ਦੇ ਸਫਲ ਕਾਰੋਬਾਰੀ ਹਨ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸੈਂਕੜੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ।
ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਵਾਲੇਰਾਮੀ 1971 ਵਿਚ ਬਿਹਤਰੀ ਜ਼ਿੰਦਗੀ ਦੀ ਆਸ ਵਿਚ ਇੰਗਲੈਂਡ ਪਹੁੰਚੇ ਸਨ। ਉਹ ਉੱਥੇ ਲਾਅ ਦੀ ਪੜ੍ਹਾਈ ਕਰਨਾ ਚਾਹੁੰਦੇ ਸਨ ਪਰ ਪੈਸਿਆਂ ਦੀ ਕਮੀ ਕਾਰਨ ਕਰ ਨਾ ਸਕੇ। ਇੱਥੇ ਉਸ ਨੇ ਕੇ. ਐੱਫ. ਸੀ. ਆਦਿ ਵਰਗੇ ਕਈ ਰੈਸਟੋਰੈਂਟਾਂ ਵਿਚ ਕੰਮ ਕੀਤਾ ਅਤੇ ਆਖਰ 1987 ਵਿਚ ਆਪਣੀ ਕੰਪਨੀ 'ਸੀ, ਏਅਰ ਐਂਡ ਲੈਂਡ ਫੋਰਵਾਰਡਿੰਗ ਲਿਮਟਿਡ' ਖੋਲ੍ਹੀ ਤੇ ਫਿਰ 'ਸਨ ਮਾਰਕ ਲਿਮਟਿਡ' ਕੰਪਨੀ ਖੋਲ੍ਹੀ। ਸਿਰਫ 2 ਪੌਂਡ ਤੋਂ ਆਪਣੇ ਬਿਜ਼ਨੈੱਸ ਦੀ ਸ਼ੁਰੂਆਤ ਕਰਨ ਵਾਲੇ ਰਾਮੀ ਅੱਜ 20 ਕਰੋੜ ਪੌਂਡ ਦੇ ਬਿਜ਼ਨੈੱਸ ਦਾ ਮਾਲਕ ਹਨ। ਰਾਮੀ ਨੇ ਲਗਾਤਾਰ ਪੰਜ ਸਾਲ ਬਿਜ਼ਨੈੱਸ ਦੇ ਖੇਤਰ ਵਿਚ ਵਧੀਆ ਕੰਮ ਕਰਨ ਲਈ ਕੁਈਨ ਐਲਿਜ਼ਾਬੇਥ ਤੋਂ ਐਵਾਰਡ ਹਾਸਲ ਕੀਤਾ।
ਰਾਮੀ ਦੀ ਇਸ ਸਫਲਤਾ ਨੇ ਉਸ ਨੂੰ ਡੋਲਣ ਨਾ ਦਿੱਤਾ ਸਗੋਂ ਲੋਕਾਂ ਦੀ ਮਦਦ ਕਰਨ ਦਾ ਉਸ ਦਾ ਇਰਾਦਾ ਪਹਿਲਾਂ ਨਾਲੋਂ ਹੋਰ ਪੱਕਾ ਹੋਇਆ ਰਾਮੀ ਵਪਾਰ ਦੇ ਨਾਲ-ਨਾਲ ਧਰਮ ਅਤੇ ਉਪਕਾਰ ਦੇ ਕੰਮਾਂ ਵਿਚ ਵੀ ਅੱਗੇ ਰਹਿੰਦੇ ਹਨ। ਸਮੇਂ-ਸਮੇਂ 'ਤੇ ਉਹ ਭਾਰਤ ਅਤੇ ਭਾਰਤੀਆਂ ਦੀ ਵੀ ਮਦਦ ਕਰਦੇ ਰਹਿੰਦੇ ਹਨ। ਰਾਮੀ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਹਿੰਦੀ ਫੋਰਮ ਆਫ ਬ੍ਰਿਟੇਨ ਦੇ ਮੈਂਬਰ ਵੀ ਹਨ ਅਤੇ ਕਈ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ।
ਬਗਦਾਦ 'ਚ ਆਤਮਘਾਤੀ ਹਮਲੇ 'ਚ 14 ਲੋਕਾਂ ਦੀ ਮੌਤ
NEXT STORY