ਮੈਲਬੌਰਨ— ਇਸ਼ਤਿਹਾਰਾਂ ਉੱਤੇ ਨਜ਼ਰ ਰੱਖਣ ਵਾਲੀ ਆਸਟਰੇਲੀਆਈ ਸੰਸਥਾ ਨੇ ਭਗਵਾਨ ਗਣੇਸ਼ ਨਾਲ ਜੁੜੇ ਇਕ ਵਿਵਾਦਮਈ ਇਸ਼ਤਿਹਾਰ ਖਿਲਾਫ ਹਿੰਦੂ ਸੰਗਠਨਾਂ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਹੈ । ਇਸ ਇਸ਼ਤਿਹਾਰ ਵਿਚ ਇਕ ਡਿਨਰ ਟੇਬਲ ਉੱਤੇ ਮੇਮਣੇ ਦਾ ਮਾਸ ਰੱਖਿਆ ਹੋਇਆ ਹੈ ਅਤੇ ਇਸ ਦੇ ਆਲੇ-ਦੁਆਲੇ ਗਣੇਸ਼ ਨਾਲ ਕਈ ਦੂਜੇ ਦੇਵਤਾ ਅਤੇ ਪੈਗੰਬਰਾਂ ਨੂੰ ਬੈਠੇ ਦਿਖਾਇਆ ਗਿਆ ਹੈ । ਆਸਟਰੇਲੀਆ ਅਤੇ ਸੰਸਾਰ ਦੇ ਕਈ ਦੂਜੇ ਹਿੰਦੂ ਸੰਗਠਨਾਂ ਵੱਲੋਂ ਕਈ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਐਡਵਰਟਾਇਜ਼ਿੰਗ ਸਟੈਂਡਡਰਸ ਬਿਊਰੋ (ਏ. ਐਸ. ਬੀ.) ਬੋਰਡ ਨੇ ਕਿਹਾ ਕਿ ਇਹ ਇਸ਼ਤਿਹਾਰ ਸ਼ਾਮਲ ਹੈ । ਮੀਟ ਐਂਡ ਲਾਈਵਸਟਾਕ ਆਸਟਰੇਲੀਆ (ਐਮ. ਐਲ. ਏ) ਵੱਲੋਂ ਬਣਾਏ ਗਏ ਇਸ ਇਸ਼ਤਿਹਾਰ ਵਿਚ ਭਗਵਾਨ ਗਣੇਸ਼ ਦੇ ਚਿਤਰਣ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਏ. ਐਸ. ਬੀ. ਬੋਰਡ ਨੇ ਕਿਹਾ ਹੈ ਕਿ ਇਸ ਇਸ਼ਤਿਹਾਰ ਵਿਚ ਕਿਸੇ ਵੀ ਪਾਤਰ ਨੂੰ ਘੱਟ ਮਹੱਤਵ ਵਾਲਾ ਨਹੀਂ ਦਿਖਾਇਆ ਗਿਆ ਹੈ ਅਤੇ ਨਾ ਹੀ ਇਸ ਨੂੰ ਖ਼ਰਾਬ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਇਸ ਦਾ ਮਕਸਦ ਕਿਸੇ ਪਾਤਰ ਨੂੰ ਅਪਮਾਨਿਤ ਕਰਨਾ, ਉਸ ਦਾ ਮਜ਼ਾਕ ਬਣਾਉਣਾ ਜਾਂ ਉਸ ਪ੍ਰਤੀ ਨਫਰਤ ਫੈਲਾਉਣ ਦਾ ਨਹੀਂ ਹੈ । ਆਪਣੇ ਬਚਾਅ ਵਿਚ ਐਮ. ਐਲ. ਏ ਨੇ ਬੋਰਡ ਨੂੰ ਕਿਹਾ ਹੈ ਕਿ, ਇਸ਼ਤਿਹਾਰ ਵਿਚ ਧਾਰਮਿਕ ਭਿੰਨਤਾ ਦਿਖਾਈ ਗਈ ਹੈ ਅਤੇ ਇਸ ਵਿਚ ਭੇਦਭਾਵ, ਪੱਖਪਾਤ ਕਰਨ ਤਰ੍ਹਾਂ ਦੇ ਕਿਸੇ ਵੀ ਕੰਮ ਨੂੰ ਵਧਾਵਾ ਨਹੀਂ ਦਿੱਤਾ ਗਿਆ ਹੈ। ਇਸ਼ਤਿਹਾਰ ਵਾਪਸ ਲੈਣ ਨੂੰ ਲੈ ਕੇ 200 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ । ਆਸਟਰੇਲੀਆ ਦੀ ਹਿੰਦੂ ਕੌਂਸਲ ਨੇ ਇਸ਼ਤਿਹਾਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਹ, ਐਮ. ਐਲ. ਏ ਵੱਲੋਂ ਕੀਤਾ ਗਿਆ ਬੇਹਦ ਨਿੰਦਣਯੋਗ ਕੰਮ ਹੈ, ਜਿਸ ਵਿਚ ਮੇਮਣੇ ਦੇ ਮਾਸ ਦੇ ਸੇਵਨ ਨੂੰ ਵਧਾਵਾ ਦੇਣ ਲਈ ਗਣੇਸ਼ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ । ਆਸਟਰੇਲੀਆ-ਇੰਡੀਆ ਬਿਜਨੈਸ ਕੌਂਸਲ ਨੇ ਵੀ ਇਸ਼ਤਿਹਾਰ ਨੂੰ ਲੈ ਕੇ ਚਿੰਤਾ ਜਤਾਈ ਹੈ । ਪਿਛਲੇ ਹਫਤੇ, ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਸਨੇ ਆਸਟਰੇਲੀਆ ਦੇ ਵਿਦੇਸ਼ ਅਤੇ ਵਪਾਰ ਮੰਤਰਾਲਾ, ਸੰਚਾਰ ਅਤੇ ਕਲਾ ਮੰਤਰਾਲਾ ਅਤੇ ਖੇਤੀਬਾੜੀ ਮੰਤਰਾਲਾ ਨੂੰ ਇਸ ਅਸਵੰਦੇਨਸ਼ੀਲ ਇਸ਼ਤਿਹਾਰ ਨੂੰ ਲੈ ਕੇ ਡੇਮਾਰਸ਼ ਭੇਜਿਆ ਹੈ । ਸਿਡਨੀ ਵਿਚ ਭਾਰਤ ਦੇ ਮਹਾ ਵਾਣਜ ਦੂਤਘਰ ਨੇ ਮਾਮਲੇ ਉੱਤੇ ਸਿੱਧੇ ਮੀਟ ਐਂਡ ਲਾਈਵਸਟਾਕ ਆਸਟਰੇਲੀਆ ਨਾਲ ਗੱਲ ਕੀਤੀ ਹੈ ਅਤੇ ਇਸਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ ।
ਇਸ ਸਿੱਖ ਬੱਚੇ ਨੂੰ ਮਿਲੀ ਵੱਡੀ ਖੁਸ਼ੀ, ਸਿੱਖੀ ਦੀ ਪਹਿਚਾਣ ਨੂੰ ਲੈ ਕੇ ਪਰਿਵਾਰ ਨੇ ਜਿੱਤੀ ਕਾਨੂੰਨੀ ਲੜਾਈ
NEXT STORY