ਟਰਨਬੁਲ ਕਰਨਗੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਨਾਲ ਮੁਲਾਕਾਤ

You Are HereInternational
Thursday, February 16, 2017-2:58 PM
ਕੈਨਬਰਾ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਵਿਚਾਲੇ ਸ਼ੁੱਕਰਵਾਰ ਨੂੰ ਤਸਮਾਨ ਵਿਖੇ ਮੁਲਾਕਾਤ ਹੋਵੇਗੀ। ਤਸਮਾਨ ਨਿਊਜ਼ੀਲੈਂਡ ਦਾ ਇੱਕ ਸ਼ਹਿਰ ਹੈ। ਸ਼੍ਰੀ ਟਰਨਬੁਲ ਅਤੇ ਸ਼੍ਰੀ ਇੰਗਲਿਸ਼ ਕਈ ਵਾਰ ਇੱਕ-ਦੂਜੇ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਅਧਿਕਾਰਕ ਤੌਰ 'ਤੇ ਦੋਹਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ। ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਕਾਫੀ ਦਿਲਚਸਪ ਰਹਿਣ ਵਾਲੀ ਹੈ। ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੋਹਾਂ ਪ੍ਰਧਾਨ ਮੰਤਰੀਆਂ ਨਾਲ ਟੈਲੀਫੋਨ 'ਤੇ ਵੱਖ-ਵੱਖ ਸਮੇਂ ਲਈ ਕੀਤੀ ਗਈ ਗੱਲਬਾਤ ਨਾਲ ਸੰਬੰਧਤ ਮੁੱਦਾ ਇਸ ਨੂੰ ਕਾਫੀ ਰੌਚਕ ਬਣਾ ਦੇਵੇਗਾ। ਇਸ ਦੇ ਨਾਲ ਹੀ ਦੋਵੇਂ ਨੇਤਾ ਮੁਕਤ ਵਪਾਰ ਸਮਝੌਤੇ ਟੀ. ਪੀ. ਪੀ. (ਟਰਾਂਸ ਪੈਸੀਫਿਕ ਪਾਰਟਰਨਰਸ਼ਿੱਪ) ਦੇ ਬਾਰੇ 'ਚ ਵੀ ਗੱਲਬਾਤ ਕਰ ਸਕਦੇ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.