ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕ੍ਰਿਸਮਸ ਤੋਂ ਪਹਿਲਾਂ ਆਪਣੇ ਪੂਰੇ ਪਰਿਵਾਰ ਨਾਲ ਫੇਸਬੁੱਕ ਪੇਜ਼ 'ਤੇ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿਡਨੀ ਸਥਿਤ ਕੁਈਨ ਵਿਕਟੋਰੀਆ ਬਿਲਡਿੰਗ ਦੀ ਹੈ, ਜਿੱਥੇ ਕ੍ਰਿਸਮਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ। ਬਿਲਡਿੰਗ ਅੰਦਰ ਕ੍ਰਿਸਮਸ ਟਰੀ ਅਤੇ ਲਾਈਟਾਂ ਲਾਈਆਂ ਗਈਆਂ ਹਨ।
ਟਰਨਬੁੱਲ ਦਾ ਸਾਰਾ ਪਰਿਵਾਰ ਕ੍ਰਿਸਮਸ ਤੋਂ ਪਹਿਲਾਂ ਕੁਈਨ ਵਿਕਟੋਰੀਆ ਬਿਲਡਿੰਗ 'ਚ ਇਕੱਠਾ ਹੋਇਆ ਅਤੇ ਇਸ ਮੌਕੇ ਸਾਂਤਾ ਕਲਾਜ ਬਣੇ ਵਿਅਕਤੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਤਸਵੀਰ ਖਿੱਚਵਾਈ। ਤਸਵੀਰ ਨੂੰ ਫੇਸਬੁੱਕ 'ਤੇ ਸਾਂਝੀ ਕਰਦਿਆਂ ਟਰਨਬੁੱਲ ਨੇ ਲਿਖਿਆ, ''ਧੰਨਵਾਦ ਸਾਂਤਾ ਅਤੇ ਕੁਈਨ ਵਿਕਟੋਰੀਆ ਬਿਲਡਿੰਗ ਦਾ। ਬਹੁਤ ਚੰਗਾ ਲੱਗਾ ਕਿ ਕ੍ਰਿਸਮਸ ਤੋਂ ਪਹਿਲਾਂ ਪੂਰਾ ਪਰਿਵਾਰ ਇਕੱਠਾ ਹੋਇਆ।
ਫਿਲੀਪੀਨ: ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 133
NEXT STORY