ਓਟਾਵਾ— ਓਟਾਵਾ ਵਿਚ ਘਰ ਨੂੰ ਲੱਗੀ ਅੱਗ ਵਿਚ ਇਕ ਬਜ਼ੁਰਗ ਜ਼ਿੰਦਾ ਸੜ ਗਿਆ। ਬਜ਼ੁਰਗ ਵਿਅਕਤੀ ਫਿਲਹਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਓਟਾਵਾ ਦੀ ਪਰਸੀਅਨ ਸਟਰੀਟ 'ਤੇ ਸਥਿਤ ਘਰ ਵਿਚ ਵਾਪਰਿਆ। ਘਟਨਾ ਵਿਚ ਬਜ਼ੁਰਗ ਵਿਅਕਤੀ ਦਾ ਚਿਹਰਾ ਤੇ ਸਰੀਰ ਝੁਲਸ ਗਿਆ। ਪੈਰਾਮਿਡਿਕ ਵਿਭਾਗ ਨੇ ਦੱਸਿਆ ਕਿ 74 ਸਾਲਾ ਬਜ਼ੁਰਗ ਦਾ ਮੌਕੇ 'ਤੇ ਇਲਾਜ ਕੀਤਾ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਅੱਗ ਲੱਗਣ ਕਾਰਨ ਘਰ ਨੂੰ ਹੋਏ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਬ੍ਰਿਟਿਸ਼ ਕੋਲੰਬੀਆ ਚੋਣਾਂ : ਫਾਈਨਲ ਨਤੀਜੇ ਕਰਨਗੇ ਪਾਰਟੀਆਂ ਦੀ ਕਿਸਮਤ ਦਾ ਫੈਸਲਾ
NEXT STORY