ਵ੍ਹਾਈਟ ਹਾਊਸ ਨੇੜੇ ਬੰਬ ਦੀ ਅਫਵਾਹ ਫੈਲਾਉਣ ਵਾਲਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ

You Are HereInternational
Monday, March 20, 2017-4:15 PM

ਵਾਸ਼ਿੰਗਟਨ— ਵ੍ਹਾਈਟ ਹਾਊਸ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਉਸ ਕੋਲ ਬੰਬ ਹੋਣ ਦਾ ਦਾਅਵਾ ਕਰਨ ਦੇ ਦੋਸ਼ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਜਾਰੀ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਵਰਜੀਨੀਆ ਨਿਵਾਸੀ 29 ਸਾਲਾ ਸੀਨ ਪੈਟ੍ਰਿਕ ਕਿਊਵਨ ਨੂੰ ਸ਼ਨੀਵਾਰ (18 ਮਾਰਚ) ਦੀ ਦੁਪਹਿਰ 11 ਵਜ਼ੇ ਸੁਰੱਖਿਆ ਚੌਕੀ ਨੂੰ ਪਾਰ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕਿਊਵਨ ਨੇ ਸੁਰੱਖਿਆ ਕਰਮੀਆਂ ਨੂੰ ਕਿਹਾ, '' ਉਸ ਕੋਲ ਇਕ ਬੰਬ ਹੈ।'' ਪੁਲਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਉਸ ਨੇ ਆਪਣੇ ਸੱਜੇ ਹੱਥ 'ਚ ਕੁਝ ਰੱਖਿਆ ਹੋਇਆ ਸੀ। ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਪਰੀਖਣ ਕਰ ਰਿਹਾ ਸੀ। ਸ਼ੱਕੀ ਵਿਅਕਤੀ 'ਤੇ ਫਰਜੀ ਬੰਬ ਧਮਾਕੇ ਦੀ ਧਮਕੀ ਦੇਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਵਾਹਨ ਇਸਤੇਮਾਲ ਕਰਨ ਦਾ ਦੋਸ ਲੱਗਿਆ ਹੈ। ਰਾਸ਼ਟਰਪਤੀ ਦੇ ਘਰ ਦੇ ਨੇੜੇ ਬੀਤੇ ਸ਼ਨੀਵਾਰ ਨੂੰ ਇਸ ਤਰ੍ਹਾਂ ਦੀ ਇਹ ਲਗਾਤਾਰ ਦੂਜੀ ਘਟਨਾ ਸੀ। ਇਸ ਤੋਂ ਪਹਿਲਾਂ 58 ਸਾਲਾ ਵਿਲੀਅਮ ਬਰਅੰਤ ਰਾਵਲਿੰਸਨ ਨੂੰ ਗਲਤ ਤਰੀਕੇ ਨਾਲ ਵ੍ਹਾਈਟ ਹਾਊਸ 'ਚ ਦਾਖਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਘਟਨਾਵਾਂ ਦੌਰਾਨ ਰਾਸ਼ਟਰਪਤੀ ਟਰੰਪ ਫਲੋਰਿਡਾ 'ਚ ਸਨ। ਸ਼ੱਕੀ ਵਿਅਕਤੀ ਨੂੰ ਰਿਹਾਅ ਕਰਨ ਦੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.