ਲੰਡਨ— ਲੰਡਨ ਪੁਲਸ ਨੇ ਦੱਸਿਆ ਕਿ ਬਕਿੰਘਮ ਪੈਲਸ ਦੀ ਬਾਹਰਲੀ ਕੰਧ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ 24 ਸਾਲਾ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਐਤਵਾਰ ਸ਼ਾਮ ਪੈਲਸ ਦੇ ਨੇੜੇ ਸਥਿਤ ਇਕ ਬਾੜੇ ਨੂੰ ਪਾਰ ਕਰਕੇ ਪੈਲਸ ਦੀ ਬਾਹਰਲੀ ਕੰਧ ਨੂੰ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ 3 ਮਿੰਟਾਂ 'ਚ ਹਿਰਾਸਤ 'ਚ ਲੈ ਲਿਆ। ਬਕਿੰਘਮ ਪੈਲਸ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਅਧਿਕਾਰਕ ਨਿਵਾਸ ਸਥਾਨ ਹੈ। ਪੁਲਸ ਨੇ ਮੰਗਲਵਾਰ ਨੂੰ ਬਿਆਨ 'ਚ ਦੱਸਿਆ ਕਿ ਸ਼ੱਕੀ ਕੋਲ ਕੋਈ ਵੀ ਹਥਿਆਰ ਨਹੀਂ ਸੀ ਅਤੇ ਇਸ ਘਟਨਾ ਨੂੰ ਅੱਤਵਾਦੀ ਘਟਨਾ ਦੇ ਰੂਪ 'ਚ ਨਹੀਂ ਦੇਖਿਆ ਜਾ ਰਿਹਾ। ਪੁਲਸ ਮੁਤਾਬਕ ਸ਼ੱਕੀ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਸ਼ਰਤਾਂ ਰੱਖ ਕੇ ਜ਼ਮਾਨਤ ਦੇ ਦਿੱਤੀ ਗਈ ਹੈ। ਹਾਲ ਹੀ 'ਚ ਕਈ ਲੋਕਾਂ ਨੇ ਗਲਤ ਤਰੀਕੇ ਨਾਲ ਬਕਿੰਘਮ ਪੈਲਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।
ਚਾਬਹਾਰ ਦੇ ਉਦਘਾਟਨ 'ਚ ਪਾਕਿ ਮੰਤਰੀ ਨੂੰ ਈਰਾਨ ਦਾ ਬੁਲਾਵਾ : ਮੀਡੀਆ ਰਿਪੋਰਟ
NEXT STORY