ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਕ ਮਾਇਰ ਡਿਪਾਰਟਮੈਂਟ ਸਟੋਰ 'ਚ ਉਸ ਸਮੇਂ ਦੁਕਾਨਦਾਰ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੇ ਸਟੋਰ 'ਚ ਮੇਕਅੱਪ ਕਾਊਂਟਰ 'ਤੇ ਇਕ ਵਿਅਕਤੀ ਨੂੰ ਬੇਸਬਾਲ ਬੈਟ ਨਾਲ ਭੰਨ-ਤੋੜ ਕਰਦਿਆਂ ਦੇਖਿਆ। ਇਹ ਘਟਨਾ ਦੁਪਹਿਰ ਨੂੰ ਵਾਪਰੀ। ਸਟੋਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਸਾਰੀ ਘਟਨਾ ਕੈਦ ਹੋ ਗਈ, ਜਿਸ 'ਚ ਇਕ ਵਿਅਕਤੀ ਬੈਟ ਨਾਲ ਤੋੜ-ਭੰਨ ਕਰਦਾ ਹੋਇਆ ਚੀਕਦਾ ਨਜ਼ਰ ਆ ਰਿਹਾ ਹੈ। ਵਿਅਕਤੀ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਨਿੱਕਰ ਪਹਿਨੀ ਹੋਈ ਹੈ।
ਸਟੋਰ 'ਚ ਮੌਜੂਦ ਦੋ ਦੁਕਾਨਦਾਰਾਂ ਨੇ ਪੁਲਸ ਨੂੰ ਫੋਨ ਕਰਨ ਤੋਂ ਪਹਿਲਾਂ ਉਕਤ ਵਿਅਕਤੀ ਤੋਂ ਬੈਟ ਖੋਹਿਆ। ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਕਿ ਮਾਇਰ ਸਟੋਰ ਦੇ ਮੇਕਅੱਪ ਕਾਊਂਟਰ 'ਤੇ ਭੰਨ-ਤੋੜ ਦੀ ਘਟਨਾ ਵਾਪਰੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ 52 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ 'ਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਲੀਵਰਪੂਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ।
ਮਾਇਰ ਸਟੋਰ ਦੇ ਦੁਕਾਨਦਾਰਾਂ ਨੇ ਇਕ ਬਿਆਨ 'ਚ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਟੋਰ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਅਤੇ ਉਸ ਦੀ ਸਫਾਈ ਕੀਤੀ ਗਈ। ਜਿਸ ਤੋਂ ਬਾਅਦ ਸਟੋਰ ਨੂੰ ਮੁੜ ਖੋਲ੍ਹਿਆ ਗਿਆ।
ਕੈਨੇਡਾ ਦੇ ਕੁੱਝ ਸਕੂਲਾਂ ਨੂੰ ਸ਼ੱਕ ਕਾਰਨ ਕੀਤਾ ਗਿਆ ਬੰਦ
NEXT STORY