ਸਿਡਨੀ— ਆਸਟਰੇਲੀਆ ਦੇ ਦੱਖਣੀ ਸੂਬੇ ਨਿਊ ਸਾਊਥ ਵੇਲਜ਼ ਦੇ ਐਲਬਰੀ ਹਵਾਈ ਅੱਡੇ 'ਤੇ ਜਹਾਜ਼ 'ਚ ਬੰਬ ਦੀ ਅਫਵਾਹ ਫੈਲਣ ਤੋਂ ਬਾਅਦ ਯਾਤਰੀਆਂ ਨੇ ਜਹਾਜ਼ 'ਚੋਂ ਛਾਲਾਂ ਮਾਰ ਕੇ ਬਾਹਰ ਆ ਗਏ। ਇਸ ਮਾਮਲੇ ਨੂੰ ਲੈ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੇ ਟਾਇਲਟ 'ਚ ਇਕ ਧਮਕੀ ਭਰੀ ਚਿੱਠੀ ਮਿਲੀ, ਜੋ ਕਿ ਬਾਅਦ 'ਚ ਅਫਵਾਹ ਨਿਕਲੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ 'ਚ ਜਾਂਚ ਦੌਰਾਨ ਕੁਝ ਵੀ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੂੰ ਧਮਕੀ ਨਹੀਂ ਮਿਲੀ ਸੀ, ਉੱਥੇ ਸਿਰਫ ਇਕ ਧਮਕੀ ਭਰੀ ਚਿੱਠੀ ਮਿਲੀ, ਇਸ ਤੋਂ ਇਲਾਵਾ ਕੁਝ ਵੀ ਨਹੀਂ ਸੀ।
ਪੁਲਸ ਨੇ ਦੱਸਿਆ ਕਿ 68 ਯਾਤਰੀਆਂ ਦੀ ਸਮਰੱਥਾ ਵਾਲੇ ਵਰਜਿਨ ਆਸਟਰੇਲੀਆ ਏ. ਟੀ. ਆਰ-72 ਨਾਮੀ ਦੋ ਇੰਜਨ ਵਾਲੇ ਟਰਬੋਪ੍ਰਾਪ ਜਹਾਜ਼ 'ਚ 42 ਯਾਤਰੀ ਸਵਾਰ ਸਨ। ਅਫਵਾਹ ਫੈਲਾਉਣ ਦੇ ਦੋਸ਼ 'ਚ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਉਸ ਨੇ ਇਕ ਯਾਤਰੀ ਨੂੰ ਚੀਕਦੇ ਹੋਏ ਸੁਣਿਆ ਕਿ ਆਪਣੇ ਬੈਗ ਛੱਡੋ ਅਤੇ ਦੌੜ ਕੇ ਬਾਹਰ ਨਿਕਲੋ, ਦੌੜੋ-ਦੌੜੋ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਯਾਤਰੀ ਜਹਾਜ਼ 'ਚੋਂ ਛਾਲਾਂ ਮਾਰਨ ਲੱਗੇ। ਨਿਊ ਸਾਊਥ ਵੇਲਜ਼ ਪੁਲਸ ਦੀ ਮਹਿਲਾ ਬੁਲਾਰੇ ਐਮਿਲੀ ਵਾਟਰਸ ਨੇ ਦੱਸਿਆ ਕਿ ਜਹਾਜ਼ ਦੇ ਟਾਇਲਟ 'ਚ ਧਮਕੀ ਭਰੀ ਚਿੱਠੀ ਬਾਰੇ ਪਤਾ ਲੱਗਣ 'ਤੇ ਪੁਲਸ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਨੂੰ ਐਲਬਰੀ ਹਵਾਈ ਅੱਡੇ 'ਤੇ ਤਾਇਨਾਤ ਕਰ ਦਿੱਤਾ ਗਿਆ। ਐਮਿਲੀ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ 5 ਮਿੰਟ ਦੇ ਅੰਦਰ ਉਤਾਰ ਲਿਆ ਗਿਆ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਚਿੱਠੀ 'ਚ ਕੀ ਲਿਖਿਆ ਹੈ।
ਮਸਜਿਦ 'ਚ ਇਫਤਾਰ ਦੇ ਖਾਣੇ 'ਚ ਸ਼ਾਮਲ ਹੋਏ ਸਿੱਖ ਨੇਤਾ, ਪੇਸ਼ ਕੀਤੀ ਏਕਤਾ ਦੀ ਮਿਸਾਲ (ਤਸਵੀਰਾਂ)
NEXT STORY