ਆਸਟਰੇਲੀਆ— ਬੀਤੇ ਸੋਮਵਾਰ ਨੂੰ ਭਾਵ ਕੱਲ ਦੱਖਣੀ ਆਸਟਰੇਲੀਆ ਦੇ ਮਿਲੀਸੈਂਟ ਸਥਿਤ ਘਰ 'ਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਕਤਲ ਕੇਸ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਜਿਸ 53 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਉਹ ਹੀ ਇਸ ਦੋਹਾਂ ਕਤਲਾਂ ਦਾ ਦੋਸ਼ੀ ਨਿਕਲਿਆ। ਪੁਲਸ ਨੇ ਉਸ 'ਤੇ ਕਤਲ ਦੇ ਦੋਸ਼ ਲਾਏ ਹਨ। ਉਸ ਨੇ ਆਪਣੀ ਜੀਵਨ ਸਾਥੀ ਅਤੇ ਉਸ ਦੀ ਮਾਂ ਦਾ ਕਤਲ ਕਰ ਕੇ ਲਾਸ਼ਾਂ ਬੀਤੇ ਵੀਰਵਾਰ ਤੋਂ ਘਰ 'ਚ ਰੱਖੀਆਂ ਹੋਈਆਂ ਸਨ।
ਦਰਅਸਲ ਮਿਲੀਸੈਂਟ ਘਰ 'ਚੋਂ ਕੱਲ ਭਾਵ ਸੋਮਵਾਰ ਨੂੰ 63 ਸਾਲ ਸ਼ੇਰਿਲ ਪਾਵਰਨੀ ਅਤੇ ਉਸ ਦੀ 84 ਸਾਲਾ ਮਾਂ ਪੇਟਰੀਸੀਆ ਫਿਲੀਪਸ ਦੋਹਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਬਾਰੇ ਸੋਮਵਾਰ ਨੂੰ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ ਅਤੇ 53 ਸਾਲਾ ਵਿਅਕਤੀ ਜਿਸ ਦਾ ਨਾਂ ਬੀ ਓਲਸਨ ਹੈ, ਨੂੰ ਇਸ ਘਟਨਾ ਦੇ ਸੰਬੰਧ 'ਚ ਗ੍ਰਿਫਤਾਰ ਕੀਤਾ ਸੀ। ਪੁਲਸ ਅਤੇ ਫੋਰੈਂਸਿਕ ਵਿਭਾਗ ਵਲੋਂ ਕੀਤੀ ਗਈ ਡੂੰਘੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਵਿਅਕਤੀ 'ਤੇ ਕਤਲ ਦਾ ਦੋਸ਼ ਲਾਇਆ ਗਿਆ। ਦੋਸ਼ੀ ਨੂੰ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਗਿਆ ਅਤੇ ਉਸ 'ਤੇ ਦੋ ਕਤਲ ਕਰਨ ਦੇ ਦੋਸ਼ ਲਾਏ ਗਏ। 53 ਸਾਲਾ ਵਿਅਕਤੀ ਬੀ ਓਲਸਨ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ ਅਤੇ ਉਸ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਦੋਸ਼ੀ ਨੂੰ ਐਡੀਲੇਡ ਪਹੁੰਚਾਇਆ ਜਾਵੇਗਾ ਅਤੇ ਉਸ ਨੂੰ ਜੁਲਾਈ 'ਚ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਟੋਰਾਂਟੋ ਤੋਂ ਚੋਰੀ ਹੋਈ ਬੱਸ ਵ੍ਹਿਟਬੀ ਵਿਖੇ ਮਿਲੀ, ਇਕ ਗ੍ਰਿਫਤਾਰ
NEXT STORY